ਯੂ.ਐਸ.ਏ. ਦੇ 12 ਮੈਂਬਰੀ ਵਫਦ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ
- ਉੱਚ ਸਿੱਖਿਆ ਦੇ ਖੇਤਰ ਵਿੱਚ ਭਾਰਤ-ਅਮਰੀਕਾ ਸਬੰਧ ਹੋਰ ਮਜ਼ਬੂਤ ਹੋਣਗੇ : ਵਾਈਸ ਚਾਂਸਲਰ
ਅੰਮ੍ਰਿਤਸਰ 10 ਜਨਵਰੀ 2025 – 12 ਮੈਂਬਰੀ ਅਮਰੀਕੀ ਅਕਾਦਮਿਕ ਵਫਦ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਵਫਦ ਦੇ ਮੈਂਬਰਾਂ ਦਾ ਯੂਨੀਵਰਸਿਟੀ ਪੁੱਜਣ 'ਤੇ ਜਿਥੇ ਨਿੱਘਾ ਸਵਾਗਤ ਕੀਤਾ ਗਿਆ ਉਥੇ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਵੀ ਕੀਤਾ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਨਾਲ ਵੱਖ ਵੱਖ ਵਿਿਸ਼ਆਂ 'ਤੇ ਅੰਤਰ-ਸਬੰਧੀ ਅਕਾਦਮਿਕ ਸਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਵਿਚਾਰ ਵੀ ਸਾਂਝੇ ਕੀਤੇ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਅੰਤਰਰਾਸ਼ਟਰੀ ਅਕਾਦਮਿਕ ਸਬੰਧਾਂ ਨੂੰ ਹੋਰ ਮਜਬੂਤ ਕਰਨਾ ਜਿਥੇ ਸਮੇਂ ਦੀ ਲੋੜ ਦੱਸਿਆ ਉਥੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਚੇਰੀ ਸਿਿਖਆ ਦੇ ਖੇਤਰ ਵਿਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਵਫਦ ਨੂੰ ਜਾਣੂ ਕਰਵਾਇਆ। ਉਨਾਂ੍ਹ ਇਸ ਮੌਕੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਦੇਣ ਦੇ ਨਾਲ ਨਾਲ ਅੰਮ੍ਰਿਤਸਰ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਬਾਰੇ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਪ੍ਰੇਰਿਆ ਕਿ ਉਹ ਇਨ੍ਹਾਂ ਥਾਵਾਂ 'ਤੇ ਜਾ ਕੇ ਆਪਣੇ ਦ੍ਰਿਸ਼ਟੀਕੋਣ ਤੋਂ ਖੋਜ ਤੱਥਾਂ ਬਾਰੇ ਜਾਣਕਾਰੀ ਲੈਣ। ਉਨ੍ਹਾਂ ਦਰਬਾਰ ਸਾਹਿਬ ਸ੍ਰੀ ਹਰਮੰਦਿਰ ਸਾਹਿਬ ਦਾ ਉਚੇਚੇ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਇਹ ਪਵਿੱਤਰ ਸਥਾਨ ਸਾਰੀ ਲੋਕਾਈ ਦਾ ਇੱਕ ਸਾਂਝਾ ਸਥਾਨ ਹੈ ਅਤੇ ਆਰਕੀਟੈਕਚਰਲ ਅਤੇ ਹੋਰ ਨੁਕਤਿਆਂ ਤੋਂ ਇਸ ਦੀ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਖੋਜ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਥਾਪਿਤ ਦੇਸ਼ ਦੀ ਇੱਕ ਪ੍ਰਮੁੱਖ ਯੂਨੀਵਰਸਿਟੀ ਹੈ ਜਿਸ ਨੇ ਦੇਸ਼ ਭਰ ਦੇ ਨਾਲ ਨਾਲ ਵਿਸ਼ਵ ਵਿਚ ਵੀ ਆਪਣੀ ਛਾਪ ਛੱਡੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਵਿਿਦਆਰਥੀਆਂ ਅਤੇ ਅਧਿਆਪਕਾਂ ਦੇ ਆਦਾਨ ਪ੍ਰਦਾਨ ਅਤੇ ਸਿਿਖਆ ਵਿਚ ਨਵੀਆਂ ਸੰਭਾਵਨਾਵਾਂ ਤਲਾਸ਼ਣ ਦਾ ਇਹ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰਹੇਗਾ। ਇਹ ਵਫ਼ਦ ਅਮਰੀਕਾ ਦੇ ਵੱਖ-ਵੱਖ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਕਾਲਜਾਂ, ਯੂਨੀਵਰਸਿਟੀਆਂ ਅਤੇ ਘੱਟ ਗਿਣਤੀਆਂ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਭਾਰਤ ਵਿੱਚ ਸ਼ਹਿਰੀ ਸਥਿਰਤਾ ਦੇ ਮੁੱਦਿਆਂ 'ਤੇ ਕੇਂਦ੍ਰਤ ਕਰਦਾ ਹੈ।
ਆਪਣੇ ਦੌਰੇ ਦੌਰਾਨ ਡੇਡ ਯੂਨੀਵਰਸਿਟੀ ਫਲੋਰੀਡਾ ਦੇ ਆਰਕੀਟੈਕਟ ਪ੍ਰੋ. ਅਮਰਜੀਤ ਸਾਹਨੀ ਅਤੇ ਅਮਰੀਕੀ ਵਫ਼ਦ ਦੇ ਹੋਰ ਮੈਂਬਰਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਨ, ਖੋਜ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਕੈਂਪਸ ਪਹੁੰਚਣ 'ਤੇ, ਯੂਐਸਏ ਵਫ਼ਦ ਦਾ ਪ੍ਰੋ. ਡਾ. ਪਲਵਿੰਦਰ ਸਿੰਘ ਡੀਨ ਅਕਾਦਮਿਕ ਮਾਮਲੇ ਅਤੇ ਪ੍ਰੋ. ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਡੀਨ ਵਿਿਦਆਰਥੀ ਭਲਾਈ ਨੇ ਨਿੱਘਾ ਸਵਾਗਤ ਕੀਤਾ। ਵਫ਼ਦ ਦੇ ਹੋਰ ਮੈਂਬਰਾਂ ਵਿੱਚ ਡਾ. ਜੈਸਿਕਾ ਬਾਰਨਜ਼, ਉੱਤਰੀ ਐਰੀਜ਼ੋਨਾ ਯੂਨੀਵਰਸਿਟੀ, ਡਾ. ਨੌਰਿਸ ਡੇਲਗਾਡੋ, ਸੇਂਟ ਯੂਨੀਵਰਸਿਟੀ ਸ਼ਿਕਾਗੋ, ਡਾ. ਨੈਲਸਨ ਐਂਡਰਿਊ ਸਟੀਫਨ, ਯੂਨੀਵਰਸਿਟੀ ਨੌਰ ਟੈਕਸਾਸ, ਡਾ. ਕ੍ਰਿਸਟਾਈਨ ਨੂਰਲੈਂਡਰ ਫਲੋਰੀਡਾ, ਡਾ. ਜੌਹਨਸਨ ਲੌਰੇਨ ਮੋਰੇਨੋ ਵੈਲੀ ਕਾਲਜ, ਡਾ. ਮੈਰੀ ਵਿਲਕੌਕਸਨ ਸਟੇਟ ਕਾਲਜ ਟੈਨੀਸਨ, ਡਾ. ਸਕੈਟ ਮਾਰਜੋਲੀਨ ਟੌਮਕਿਨ ਕਾਲਜ, ਡਾ. ਐਂਡਰਸਨ ਐਂਡਰੀਆ ਕਮਿਊਨਿਟੀ ਕਾਲਜ ਟੈਕਸਾਸ, ਡਾ. ਕੋਵਾਚ ਜ਼ੈਕਰੀ ਮਾਊਂਟੇਨ ਕਾਲਜ, ਡਾ. ਮੈਕਮਿਲਨ ਰੇਬੇਕਾ ਓਜ਼ਲ ਕੈਟੇਕੋਲਾ ਸਟੇਟ ਯੂਨੀਵਰਸਿਟੀ, ਡਾ. ਲਾਰਾ ਵਰਜੀਨੀਆ ਸ਼ਾਮਲ ਹਨ। ਪ੍ਰੋ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਡੈਲੀਗੇਟਾਂ ਨਾਲ ਯੂਨੀਵਰਸਿਟੀ ਦੇ ਇਤਿਹਾਸ, ਪ੍ਰਾਪਤੀਆਂ ਅਤੇ ਅੰਮ੍ਰਿਤਸਰ ਦੇ ਇਤਿਹਾਸਕ ਸਥਾਨਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਵਿਿਦਅਕ ਤਜ਼ਰਬਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਪ੍ਰੋ. ਅਮਰਜੀਤ ਸਾਹਨੀ, ਆਰਕੀਟੈਕਟ, ਡੇਡ ਯੂਨੀਵਰਸਿਟੀ ਫਲੋਰੀਡਾ ਨੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨਾਲ ਯੂਨੀਵਰਸਿਟੀ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹ ਵੱਖ-ਵੱਖ ਵਿਭਾਗਾਂ ਦੇ ਵਿਿਜ਼ਟਿੰਗ ਫੈਕਲਟੀ ਅਤੇ ਯੂਨੀਵਰਸਿਟੀ ਦੇ ਪ੍ਰਤੀਨਿਧੀਆਂ ਵਿਚਕਾਰ ਵਿਚਾਰ-ਵਟਾਂਦਰੇ ਅਤੇ ਸੰਭਾਵੀ ਸਹਿਯੋਗ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ। ਇਸ ਦੌਰੇ ਤੋਂ ਉੱਚ ਸਿੱਖਿਆ ਦੇ ਖੇਤਰ ਵਿੱਚ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।