ਬ੍ਰਹਮਾਕੁਮਾਰੀਜ਼ ਨੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ
ਰੂਪਨਗਰ, 16 ਫਰਵਰੀ 2025: ਬ੍ਰਹਮਾਕੁਮਾਰੀਜ਼ ਨੇ ਅੱਜ ਰੂਪਨਗਰ ਦੇ ਸਦਾਭਾਵਨਾ ਭਵਨ, (ਸਿਵਲ ਹਸਪਤਾਲ ਦੇ ਪਿੱਛੇ, ਨੇੜੇ ਬੇਲਾ ਚੌਂਕ, ਰੂਪਨਗਰ) ਵਿਖੇ 89ਵੀਂ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ।
ਇਸ ਮੌਕੇ ਤੇ ਬ੍ਰਹਮਾਕੁਮਾਰੀਜ਼ ਵੱਲੋਂ ਸਾਰਿਆ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬ੍ਰਹਮਾਕੁਮਾਰੀ ਭੈਣਾਂ ਸੰਸਾਰ ਭਰ ਵਿੱਚ ਤਿਆਗ, ਤਪੱਸਿਆ ਅਤੇ ਨਿਸਵਾਰਥ ਸੇਵਾ ਨਾਲ ਇਸਨੂੰ ਬਿਹਤਰ ਬਣਾਉਣ ਦਾ ਕੰਮ ਕਰ ਰਹੀਆਂ ਹਨ, ਸਾਰੇ ਲੋਕਾ ਨੂੰ ਇਸ ਨੇਕ ਕੰਮ ਵਿੱਚ ਸਹਿਯੋਗੀ ਬਣਨਾ ਚਾਹੀਦਾ ਹੈ।
ਇਸ ਮੌਕੇ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਸ਼੍ਰੀ ਮਨਦੀਪ ਮੋਦਗਿੱਲ, ਸਹਿ-ਨਿਰਦੇਸ਼ਕ ਬ੍ਰਹਮਾਕੁਮਾਰੀਸ ਮੋਹਾਲੀ ਰੋਪੜ ਸਰਕਲ ਰਾਜਯੋਗਿਨੀ ਬੀ.ਕੇ. ਡਾ. ਰਮਾ ਦੀਦੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰੂਪਨਗਰ ਸ਼੍ਰੀ ਕਰਨ ਮਹਿਤਾ, ਰਾਜਯੋਗਾ ਟੀਚਰ ਬੀਕੇ ਸੁਮਨ, ਰਾਜਯੋਗਾ ਟੀਚਰ ਬੀਕੇ ਮੀਨਾ, ਰਾਜਯੋਗਾ ਟੀਚਰ ਬੀਕੇ ਅੰਜਨੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।