ਰੈਗੂਲਰ ਨਾ ਕਰਨ ਦੇ ਵਿਰੋਧ ਵੱਜੋ ਥਰਮਲ ਦੇ ਕੱਚੇ ਕਾਮਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ਤੇ ਰੋਸ ਰੈਲੀ
ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 15 ਮਈ
ਪਿਛਲੇ ਦਿਨੀ ਪਾਵਰ ਕਾਮ ਮੈਨੇਜਮੈਂਟ ਵੱਲੋਂ ਸੀ ਐਚ ਡਬਲਿਊ, ,ਸੀਐਚ ਐਚ ਕਾਮਿਆਂ ਨੂੰ ਬੋਰਡ ਦੇ ਰੋਲ ਤੇ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਪ੍ਰੰਤੂ ਜੋ ਥਰਮਲ ਦੇ ਮਿਹਨਤੀ ਕੱਚੇ ਕਾਮੇ ਦਿਨ ਰਾਤ ਮਿਹਨਤ ਕਰਕੇ ਉਤਪਾਦਨ ਕਰਦੇ ਹਨ। ਉਨਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ਤੇ ਰੋਸ ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕੀਤਾ । ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਥਰਮਲ ਦੇ ਮਿਹਨਤੀ ਕੱਚੇ ਕਾਮਿਆ ਦਾ ਥਰਮਲ ਦੇ ਉਤਪਾਦਨ ਵਿੱਚ ਵੱਡਾ ਯੋਗਦਾਨ ਹੈ । ਉਹਨਾਂ ਨੇ ਕਿਹਾ ਕਿ ਸੰਬੰਧਿਤ ਵਿਭਾਗ ਤੇ ਸਰਕਾਰ ਵੱਲੋਂ ਸੀਐਚਪੀ ਕਾਮਿਆਂ ਨੂੰ ਬੋਰਡ ਤੇ ਰੋਲ ਤੇ ਲੈ ਲਿਆ ਪ੍ਰੰਤੂ ਥਰਮਲ ਦੇ ਜੋ ਕੱਚੇ ਕਾਮੇ ਬਹੁਤ ਸਾਲਾਂ ਤੋਂ ਮਿਹਨਤ ਮੁਸ਼ੱਕਤ ਕਰ ਰਹੇ ਹਨ ਉਹਨਾਂ ਨੂੰ ਅੱਖੋ ਪਰੋਲੇ ਕੀਤਾ ਹੈ । ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਤੇ ਸੰਬੰਧਿਤ ਵਿਭਾਗ ਥਰਮਲ ਦੇ ਕੱਚੇ ਮੁਲਾਜ਼ਮਾਂ ਤੇ ਜੋ ਸੀਐਚਪੀ ਮੁਲਾਜ਼ਮਾਂ ਤੇ ਕੰਟੈਕਟ ਸਬੰਧੀ ਪੋਲਸੀ ਬਣਾਈ ਹੈ ਉਹ ਥਰਮਲ ਦੇ ਕੱਚੇ ਕਾਮਿਆਂ ਤੇ ਵੀ ਲਾਗੂ ਨਹੀਂ ਕਰਦੀ ਤੇ ਥਰਮਲ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਥਰਮਲ ਕੱਚੇ ਕਾਮੇ ਯੂਨੀਅਨ ਦਾ ਵਫ਼ਦ ਸੰਬੰਧਿਤ ਵਿਭਾਗ ਦੇ ਹੈਡ ਆਫਿਸ ਪਟਿਆਲੇ ਦੇ ਪਾਵਰਕਾਮ ਮੈਨੇਜਮੈਂਟ ਨੂੰ ਮਿਲਿਆ ਉਹਨਾਂ ਨੇ ਭਰੋਸਾ ਦਿੱਤਾ ਕਿ 19 ਮਈ ਤੱਕ ਸਰਕਾਰ ਨਾਲ ਮੀਟਿੰਗ ਦੌਰਾਨ ਥਰਮਲ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਹੋਣ ਦੀ ਖੁਸ਼ਖਬਰੀ ਮਿਲ ਸਕਦੀ ਹੈ । ਉਹਨਾਂ ਨੇ ਕਿਹਾ ਜੇਕਰ 19 ਤਰੀਕ ਤੋਂ ਬਾਅਦ ਮਸਲਿਆਂ ਦਾ ਹੱਲ ਨਹੀਂ ਹੋਇਆ ਤਾਂ ਮੰਤਰੀਆਂ ਦਾ ਘਿਰਾਓ । ਤੇ ਵੱਡੇ ਸੰਘਰਸ਼ ਉਲੀਕੇ ਜਾਣਗੇ ਇਸ ਰੈਲੀ ਨੂੰ ਹਰਮੇਸ਼ ਧੀਮਾਨ, ਮਹਿੰਦਰ ਸਿੰਘ, ਆਰ ਕੇ ਤਿਵਾੜੀ , ਪ੍ਰਗਟ ਸਿੰਘ ਘਨੌਲੀ, ਜਗਵਿੰਦਰ ਸਿੰਘ , ਬਲਵਿੰਦਰ ਸਿੰਘ ,ਸਿਮਰਨਜੀਤ ਸਿੰਘ ਨੀਲੋ , ਬਲਵਿੰਦਰ ਸਿੰਘ ਸਸਕੌਰ , ਤਰਨ ਲੋਤਰਾ , ਮਹਿੰਦਰ ਸਿੰਘ , ਸੁਖਵਿੰਦਰ ਸਿੰਘ ਅਮਰਜੀਤ ਸਿੰਘ, ਜਸਕਰਨ ਸਿੰਘ ਰਜਿੰਦਰ ਸਿੰਘ ਪਵਨਪ੍ਰੀਤ ਸਿੰਘ, ਬਜਿੰਦਰ ਕੁਮਾਰ , ਕੁਲਦੀਪ ਮਿਨਹਾਸ ,ਬਲਜੀਤ ਸਿੰਘ, ਗੁਰਚਰਨ ਸਿੰਘ , ਸੁਖਦੀਪ ਸਿੰਘ , ਗਗਨਦੀਪ ਸਿੰਘ ਹਰਜਿੰਦਰ ਸਿੰਘ , ਸਾਹਿਲ ਕੁਮਾਰ ਕੁਲਵਿੰਦਰ ਸਿੰਘ ,ਮੱਖਣ ਸਿੰਘ ,ਜਸਕਰਨ ਸਿੰਘ ਨੇ ਸੰਬੋਧਨ ਕੀਤਾ।
- Download Babushahi App
-
-