ਦੰਦਾਂ ਦੀ ਸਿਹਤ ਸੰਭਾਲ ਬਾਰੇ ਕੀਤਾ ਜਾਗਰੂਕ
ਸਿਹਤ ਵਿਭਾਗ ਨੇ ਓਰਲ ਹੈਲਥ ਡੇ ਤੇ ਜਾਰੀ ਕੀਤਾ ਆਈ ਈ ਸੀ ਮਟਿਰੀਆਲ
ਰੋਹਿਤ ਗੁਪਤਾ
ਗੁਰਦਾਸਪੁਰ 20 ਮਾਰਚ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੀ ਅਗੁਵਾਈ ਹੇਠ ਵਰਲਡ ਓਰਲ ਹੈਲਥ ਡੇ 2026 ਮਨਾਓਨ ਸਬੰਧੀ ਪੋਸਟਰ ਦਫਤਰ ਸਿਵਲ ਸਰਜਨ ਵਿਖੇ ਜਾਰੀ ਕੀਤਾ ਗਿਆ। ਜਿਸ ਦਾ Theme ਹੈ "A Happy Mouth is a Happy Life" .ਇਸ ਮੌਕੇ ਡਿਪਟੀ ਡਾਇਰੈਕਟਰ ਕਮ ਡੀ ਡੀ ਐੱਚ ਓ ਡਾਕਟਰ ਵਿਨੋਦ ਭਗਤ ਜੀ ਨੇ ਦੱਸਿਆ ਅੱਜ ਦੁਨੀਆ ਭਰ ਵਿੱਚ 20 ਮਾਰਚ ਨੂੰ ਵਿਸ਼ਵ ਓਰਲ ਹੈਲਥ ਡੇ ਮਨਾਇਆ ਜਾ ਰਿਹਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਵਿੱਚ ਮੂੰਹ ਅਤੇ ਦੰਦਾਂ ਦੀ ਸਿਹਤ ਬਾਰੇ ਜਾਗਰੂਕਤਾ ਫੈਲਾਉਣਾ ਹੈ। ਸਿਹਤਮੰਦ ਦੰਦ ਅਤੇ ਮੂੰਹ ਸਿਰਫ਼ ਸੁੰਦਰ ਮੁਸਕਾਨ ਲਈ ਹੀ ਨਹੀਂ, ਸਗੋਂ ਸਮੁੱਚੀ ਸਿਹਤ ਲਈ ਵੀ ਬਹੁਤ ਜ਼ਰੂਰੀ ਹਨ। ਦੰਦਾ ਪ੍ਰਤੀ ਇੱਕ ਮਹੀਨਾ ਜਾਗਰੂਕ ਕਰਨ ਲਈ ਵੱਖ ਵੱਖ ਗਤੀਵਿਧੀਆ ਕੀਤੀਆ ਜਾਣਿਆ ਹੈ ਜਿਵੇ ਕਿ ਪੋਸਟਰ ਮੇਕਿੰਗ ਮੁਕਾਬਲਾ, ਰੰਗੋਲੀ ਮੁਕਾਬਲਾ ਅਤੇ ਵੱਖ ਵੱਖ ਕੈਂਪ ਆਯੋਜਿਤ ਕੀਤੇ ਜਾਣਗੇ। ਓਹਨਾ ਦਸਿਆ ਕਿ ਹਰ ਛੇ ਮਹੀਨੇ ਬਾਦ ਡਾਕਟਰ ਤੋਂ ਚੈਕ ਅੱਪ ਆਪਣੇ ਨੇੜਲੇ ਸਰਕਾਰੀ ਸੰਸਥਾ ਕਰਵਾਣਾ ਚਾਹੀਦਾ ਹੈ। ਜੇਕਰ ਸਾਡਾ ਮੂੰਹ ਸਵਸਥ ਹੈ ਤਾਂ ਸਾਡੀ ਜਿੰਦਗੀ ਭੀ ਖੁਸ਼ਹਾਲ ਹੈ।
ਇੱਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਪ੍ਰਭਜੋਤ ਕੌਰ ਕਲਸੀ ਨੇ ਦਸਿਆ ਕਿ ਇਸ ਸਾਲ ਦੇ ਥੀਮ ਦੇ ਤਹਿਤ ਲੋਕਾਂ ਨੂੰ ਆਪਣੀ ਦਿਨਚਰੀਆ ਵਿੱਚ ਮੂੰਹ ਦੀ ਸਫਾਈ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦਿਨ ਵਿੱਚ ਘੱਟੋ-ਘੱਟ ਦੋ ਵਾਰ ਦੰਦ ਸਾਫ਼ ਕਰਨ, ਸਹੀ ਖੁਰਾਕ ਲੈਣ, ਮਿੱਠੀਆਂ ਚੀਜ਼ਾਂ ਦੀ ਵਰਤੋਂ ਘਟਾਉਣ ਅਤੇ ਸਮੇਂ-ਸਮੇਂ ਤੇ ਡੈਂਟਲ ਚੈਕਅੱਪ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਮੂੰਹ ਦੀ ਸਿਹਤ ਦਾ ਖ਼ਿਆਲ ਰੱਖਣ ਅਤੇ ਜਾਗਰੂਕਤਾ ਫੈਲਾਉਣ ਵਿੱਚ ਯੋਗਦਾਨ ਪਾਉਣ। ਦਿਨ ਵਿਚ ਦੋ ਵਾਰ ਬ੍ਰਸ਼ ਕਰਨਾ ਚਾਹੀਦਾ ਹੈ। ਇੱਸ ਮੌਕੇ ਜਿਲਾ ਟੀਕਾਕਰਨ ਅਫਸਰ ਡਾਕਟਰ ਭਾਵਨਾ ਸ਼ਰਮਾ , ਜਿਲਾ ਐਪੀਡਮੋਲੋਜਿਸਟ ਡਾ. ਡਾਕਟਰ ਵੰਦਨਾ , ਡਾਕਟਰ ਜਸਪ੍ਰੀਤ ਕੌਰ ਐੱਮ ਓ ਅਤੇ ਐੱਮ ਈ ਆਈ ਓ ਪਰਮਿੰਦਰ ਸਿੰਘ ਜੀ ਮੌਜੂਦ ਸਨ
Click to Follow Babushahi Facebook page →