File Photo (AI)
ਮਾਰਚ ਮਹੀਨੇ 'ਚ ਹੋਵੇਗੀ ਗਰੁੱਪ-ਡੀ ਤੋਂ ਸੀ ਦੀ ਆਸਾਮੀ ’ਤੇ ਪਦਉਨਤ ਮੁਲਾਜ਼ਮਾਂ ਲਈ ਪੰਜਾਬੀ ਟਾਈਪ ਪ੍ਰੀਖਿਆ
ਅਸ਼ੋਕ ਵਰਮਾ
ਬਠਿੰਡਾ, 11 ਮਾਰਚ 2026 : ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕਿਰਪਾਲ ਸਿੰਘ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ (ਸਿੱਖਿਆ ਸੈੱਲ) ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਗਰੁੱਪ-ਡੀ ਤੋਂ ਗਰੁੱਪ-ਸੀ (ਕਲਰਕ) ਦੀ ਆਸਾਮੀ ’ਤੇ ਪਦਉਨਤ ਹੋਏ ਕਰਮਚਾਰੀਆਂ ਲਈ ਵਿਸ਼ੇਸ਼ ਪੰਜਾਬੀ ਟਾਈਪ ਪ੍ਰੀਖਿਆ ਮਾਰਚ ਮਹੀਨੇ ਦੌਰਾਨ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਕੇਵਲ ਉਹਨਾਂ ਕਰਮਚਾਰੀਆਂ ਲਈ ਹੈ ਜਿਨ੍ਹਾਂ ਦੀ ਪਦ ਉਨਤੀ ਦਰਜਾ-4 ਤੋਂ ਦਰਜਾ-3 (ਕਲਰਕ) ਦੀ ਆਸਾਮੀ ’ਤੇ ਹੋ ਚੁੱਕੀ ਹੈ। ਉਹ ਕਰਮਚਾਰੀ ਜਿਨ੍ਹਾਂ ਨੇ ਪਦ ਉਨਤੀ ਤੋਂ ਬਾਅਦ ਇੱਕ ਸਾਲ ਦਾ ਸਮਾਂ ਪੂਰਾ ਕਰ ਲਿਆ ਹੈ ਪਰ ਅਜੇ ਤੱਕ ਪੰਜਾਬੀ ਟਾਈਪ ਟੈਸਟ ਪਾਸ ਨਹੀਂ ਕੀਤਾ, ਉਹ ਇਸ ਵਿਸ਼ੇਸ਼ ਪ੍ਰੀਖਿਆ ਵਿੱਚ ਬੈਠਣ ਲਈ ਯੋਗ ਹੋਣਗੇ।
ਉਨ੍ਹਾਂ ਹੋਰ ਦੱਸਿਆ ਕਿ ਇਹ ਵਿਸ਼ੇਸ਼ ਪੰਜਾਬੀ ਟਾਈਪ ਪ੍ਰੀਖਿਆ ਮਿਤੀ 31 ਮਾਰਚ ਤੋਂ ਪਹਿਲਾਂ ਕਰਵਾਈ ਜਾਣੀ ਹੈ। ਇਸ ਸਬੰਧ ਵਿੱਚ ਸਾਰੇ ਸੰਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਕਰਮਚਾਰੀਆਂ ਦੇ ਨਾਮਾਂ ਦੀ ਸੂਚੀ ਮਿਤੀ 17 ਮਾਰਚ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਬਠਿੰਡਾ ਵਿਖੇ ਭੇਜਣ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਾਂ ਸੂਚੀ ਭੇਜਣ ਲਈ ਵਿਭਾਗ ਦੀ ਈ-ਮੇਲ dlobti.pblanguages@gmail.com ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਲੱਸਟਰ ਇੰਚਾਰਜ ਬਠਿੰਡਾ ਵੱਲੋਂ ਇਹ ਸੂਚੀ ਮਿਤੀ 18 ਮਾਰਚ ਤੱਕ ਮੁੱਖ ਦਫ਼ਤਰ ਪਟਿਆਲਾ ਵਿਖੇ ਭੇਜੀ ਜਾਣੀ ਹੈ, ਇਸ ਲਈ ਸਾਰੇ ਸੰਬੰਧਤ ਵਿਭਾਗ ਨਿਰਧਾਰਤ ਸਮੇਂ ਅੰਦਰ ਸੂਚਨਾ ਭੇਜਣ ਨੂੰ ਤਰਜੀਹ ਦੇਣ।
Click to Follow Babushahi Facebook page →