ਯੂਰੋ ਕਿੱਡ ਸੰਸਥਾ ਨੇ ਸੰਗਰੂਰ ਵਿਖੇ ਖੋਲ੍ਹਿਆ ਆਪਣਾ ਨਵਾਂ ਪ੍ਰੀ ਸਕੂਲ
ਅਸ਼ੋਕ ਵਰਮਾ
ਸੰਗਰੂਰ, 1 ਮਾਰਚ 2026: ਅੱਜ ਸੰਗਰੂਰ ਵਿਖੇ ਛੋਟੇ ਬੱਚਿਆਂ ਦਾ ਪਲੇਅ ਵੇ ਤੋਂ ਯੂਕੇਜੀ ਸਕੂਲ ਯੂਰੋ ਕਿੱਡ ਇੰਟਰਨੈਸ਼ਨਲ ਪ੍ਰੀ ਸਕੂਲ ਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਸੱਭਿਆਚਾਰ ਲਈ ਤਰੱਕੀ ਕਰਨ ਲਈ ਵਿੱਦਿਆ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਵਿੱਦਿਆ ਦੇ ਖੇਤਰ ਵਿੱਚ ਯੂਰੋ ਕਿੱਡ ਸੰਸਥਾ ਨੇ ਸੰਗਰੂਰ ਵਿਖੇ ਆਪਣਾ ਸਕੂਲ ਖੋਲ੍ਹਿਆ ਹੈ। ਇਸ ਦੇ ਲਈ ਮੈਂ ਸ਼ਹਿਰ ਵਾਸੀਆਂ ਨੂੰ ਅਤੇ ਸਮੁੱਚੇ ਸਕੂਲ ਦੇ ਸਟਾਫ ਨੂੰ ਵਧਾਈ ਦਿੰਦਾ ਹਾਂ। ਬੜੀ ਖੁਸ਼ੀ ਦੀ ਗੱਲ ਹੈ ਕਿ ਯੂਰੋ ਕਿੱਡ ਸੰਸਥਾ ਵਰਗੇ ਬ੍ਰਾਂਡ ਸੰਗਰੂਰ ਵਿਖੇ ਆ ਰਹੇ ਹਨ। ਇਸ ਮੌਕੇ 'ਤੇ ਅਰਵਿੰਦ ਖੰਨਾ ਨੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਇਹ ਸਕੂਲ ਆਪਣੀ ਮਿਹਨਤ ਦੇ ਦਮ 'ਤੇ ਅੱਗੇ ਜਾ ਕੇ ਹੋਰ ਵੀ ਤਰੱਕੀ ਕਰੇਗਾ ਅਤੇ ਸੰਗਰੂਰ ਸ਼ਹਿਰ ਦੇ ਬੱਚਿਆਂ ਨੂੰ ਚੰਗਾ ਭਵਿੱਖ ਦੇਣ ਲਈ ਰਾਹ ਦਸੇਰਾ ਬਣੇਗਾ।
ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਤਮੰਨਾ ਵੈਦ ਨੇ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਸ਼ਹਿਰ ਵਾਸੀਆਂ ਦਾ ਸਹਿਯੋਗ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇਗਾ। ਸਾਡੇ ਸਕੂਲ ਵਿਚ ਹਰ ਤਰ੍ਹਾਂ ਦੀ ਸਹੂਲਤ ਬੱਚਿਆਂ ਲਈ ਉਪਲਬਧ ਰਹੇਗੀ ਅਤੇ ਹਰ ਹਾਲ ਕੁਆਲਟੀ ਐਜੂਕੇਸ਼ਨ ਦੇਣ ਲਈ ਬਚਨਵੱਧ ਹੋਵਾਂਗੇ। ਅੱਜ ਸਕੂਲ ਦੇ ਉਦਘਾਟਨ ਮੌਕੇ ਸੈਂਕੜੇ ਮਾਪਿਆਂ ਨੇ ਇਸ ਮੌਕੇ 'ਤੇ ਡਾਇਰੈਕਟਰ ਮਹਿਕ ਗਰਗ, ਸੁਰੇਸ਼ ਗੋਇਲ, ਤਰੁਣ ਗੋਇਲ, ਆਸਵੀਨ ਕੌਰ, ਮੈਡਮ ਖੁਸ਼ਬੂ, ਲੱਕੀ, ਜੋਨੀ ਅਤੇ ਹੋਰ ਸਟਾਫ ਵੀ ਹਾਜ਼ਰ ਸੀ।
Click to Follow Babushahi Facebook page →