ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਸੈਮੀਨਾਰ
ਰੋਹਿਤ ਗੁਪਤਾ
ਬਟਾਲਾ, 29 ਜਨਵਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘਣੀਏ ਕੇ ਬਾਂਗਰ ਵਿਖੇ ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ‘ਚ ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਬੁਲਾਰੇ ਵਜੋਂ ਹਰਬਖਸ਼ ਸਿੰਘ ਸਿਵਲ ਡਿਫੈਂਸ ਦੇ ਨਾਲ ਵਕੋਸ਼ਨਲ ਟ੍ਰੇਨਰ ਪਰਮਜੀਤ ਸਿੰਘ ਸਮੇਤ ਰਾਸ਼ਟਰੀ ਹੁਨਰ ਯੋਗਤਾ ਢਾਂਚੇ ਦੇ ਵਿਦਿਆਰਥੀ ਸ਼ਾਮਲ ਹੋਏ।
ਇਸ ਮੌਕੇ ਹਰਬਖਸ਼ ਸਿੰਘ ਵਲੋਂ ਬੱਚਿਆਂ ਦੇ ਸਿਹਤ ਤੰਦਰੁਸਤੀ, ਅਧਿਕਾਰ ਤੇ ਫਰਜ਼ਾਂ ਬਾਰੇ ਦਸਦੇ ਹੋਏ ਆਫਤਾਂ ਸਬੰਧੀ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਕੁਦਰਤੀ ਆਫਤਾਂ ਮਨੁੱਖੀ ਇਤਿਹਾਸ ਜਿੰਨੀਆਂ ਹੀ ਪੁਰਾਣੀਆਂ ਹਨ। ਇਹਨਾਂ ਵਿਚ ਦਿਨੋ ਦਿਨ ਵਾਧੇ ਕਾਰਣ, ਜਾਨ ਮਾਲ ਦੇ ਨੁਕਸਾਨ ਨੇ ਕੌਮੀ ਅਤੇ ਕੌਮਾਂਤਰੀ ਤੌਰ 'ਤੇ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਹਨਾਂ ਆਫਤਾਂ ਨੂੰ ਰੋਕਿਆ ਨਹੀ ਜਾ ਸਕਦਾ ਹੈ ਪਰ ਨੁਕਸਾਨ ਨੂੰ ਘੱਟ ਜਰੂਰ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਿਦਿਆਰਥੀਆਂ ਨੂੰ ਸੜਣ ਮੌਕੇ ਕੀ ਕਰੀਏ ਕੀ ਨਾ ਕਰੀਏ ਵਿਸਥਾਰ ਨਾਲ ਦੱਸਿਆ। ਕਿਸੇ ਵੀ ਹੰਗਾਮੀ ਹਾਲਤਾਂ ਮੌਕੇ 112 ਰਾਸ਼ਟਰੀ ਸਹਾਇਤਾ ਨੰਬਰ ਬਾਰੇ ਦਸਿਆ। ਆਖਰ ਵਿਚ ਘਟਨਾਵਾਂ ਤੇ ਦੁਰਘਟਨਾਵਾਂ ਮੌਕੇ ਸਹਾਇਤਾ ਕਰਨ ਵਾਲੇ 2 ਵਿਦਿਆਰਥੀਆਂ ਨੂੰ "ਲਾਈਫ ਸੇਵੀਅਰਜ਼ ਪ੍ਰਸ਼ੰਸਾ ਪੱਤਰ" ਦਿੱਤੇ ਗਏ।