ਕਾਰਜ ਸਾਧਕ ਅਫਸਰ ਦੁਆਰਾ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਮੁਲਤਵੀ- ਪ੍ਰਧਾਨ ਅਰੁਣ ਗਿੱਲ
ਦੀਪਕ ਜੈਨ
ਜਗਰਾਉਂ 12 ਜਨਵਰੀ 2026 - ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਉਂ ਵੱਲੋਂ ਅੱਜ ਸ਼ਹਿਰ ਜਗਰਾਉਂ ਅੰਦਰ ਕੂੜੇ ਦੀ ਸਮੱਸਿਆ ਦੇ ਪੱਕੇ ਹੱਲ ਲਈ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਵਿੱਚ ਜਗਰਾਉਂ ਦੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਹਿੱਸਾ ਲਿਆ। ਹਿੱਸਾ ਲੈਣ ਵਾਲੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਗਰ ਸੁਧਾਰ ਸਭਾ ਪ੍ਰਧਾਨ ਮਾਸਟਰ ਅਵਤਾਰ ਸਿੰਘ, ਬੀਜੇਪੀ ਜਿਲ੍ਹਾ ਪ੍ਰਧਾਨ ਰਜਿੰਦਰ ਸ਼ਰਮਾ, ਕਰ ਭਲਾ ਹੋ ਭਲਾ ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਸਾਂਝਾ ਪੈਨਸ਼ਨ ਫਰੰਟ ਪ੍ਰਧਾਨ ਬਲਵਿੰਦਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਮਿਸਾਲ ਪ੍ਰਧਾਨ ਮਦਨ ਲਾਲ, ਕਰ ਭਲਾ ਹੋ ਭਲਾ ਪ੍ਰਧਾਨ ਅਮਿਤ ਅਰੋੜਾ, ਗਰੀਨ ਮਿਸ਼ਨ ਪੰਜਾਬ ਟੀਮ ਤੋਂ ਸਤਪਾਲ ਦੇਹੜਕਾ, ਕੰਚਨ ਕੁਮਾਰੀ, ਧੰਜਲ, ਮਾਸਟਰ ਹਰ ਨਰਾਇਣ ਸਿੰਘ, ਲਾਲ ਚੰਦ ਮੰਗਲਾ ਪ੍ਰਧਾਨ ਲਾਇਨਜ ਕਲੱਬ ਮਿਡ ਟਾਊਨ, ਰਜਿੰਦਰ ਕੁਮਾਰ ਜੈਨ, ਡਾਕਟਰ ਰਜਿੰਦਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਅਮਿਤ ਕਲਿਆਣ ਸ਼ਹਿਰੀ ਪ੍ਰਧਾਨ ਸੈਂਟਰਲ ਵਾਲਮੀਕ ਸਭਾ ਇੰਡੀਆ, ਰਿੰਪੀ ਲੱਧੜ ਉੱਘੇ ਸਮਾਜ ਸੇਵੀ, ਸਰਪੰਚ ਖਵਾਜਾ ਬਾਜੂ ਬਲਵਿੰਦਰ ਸਿੰਘ, ਰਜਿੰਦਰ ਕੁਮਾਰ ਕਾਕਾ ਅਤੇ ਸ਼ਹਿਰ ਦੇ ਜਾਗਰੂਕ ਲੋਕਾਂ ਵੱਲੋਂ ਇਸ ਰੋਸ ਪ੍ਰਦਰਸ਼ਨ ਵਿੱਚ ਸਮੂਲੀਅਤ ਕੀਤੀ ਗਈ। ਰੋਸ ਮਾਰਚ ਤੋਂ ਪਹਿਲਾਂ ਵੱਖ ਵੱਖ ਬੁਲਾਰਿਆਂ ਵੱਲੋਂ ਸੰਬੋਧਨ ਕੀਤਾ ਗਿਆ।
ਸੰਬੋਧਨ ਦੌਰਾਨ ਰਾਜਨੀਤਿਕ ਆਗੂਆਂ ਤੇ ਪ੍ਰਸ਼ਾਸਨ ਨੂੰ ਰੱਜ ਕੇ ਕੋਸਿਆ ਗਿਆ ਤੇ ਜਿੰਮੇਵਾਰ ਠਹਿਰਾਇਆ ਗਿਆ। ਰੋਸ ਮਾਰਚ ਨਗਰ ਕੌਂਸਲ ਜਗਰਾਉਂ ਦੇ ਗੇਟ ਤੋਂ ਕਮਲ ਚੌਂਕ, ਕਮਲ ਚੌਂਕ ਤੋਂ ਰਾਏਕੋਟ ਰੋਡ ਹੁੰਦਾ ਹੋਇਆ ਝਾਂਸੀ ਰਾਣੀ ਚੌਂਕ ਤੋਂ ਪੁਲ ਉੱਪਰ ਆ ਕੇ ਪੁਲ ਨੂੰ ਜਾਮ ਕੀਤਾ ਗਿਆ। ਪੁਲ ਉੱਪਰ ਜਾਮ ਲੱਗ ਜਾਣ ਕਾਰਨ ਰਾਹਗੀਰਾਂ ਨੂੰ ਭਾਰੀ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਅੱਧੇ ਘੰਟੇ ਬਾਅਦ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਉਪ ਮੰਡਲ ਮੈਜਿਸਟਰੇਟ ਜਗਰਾਉਂ ਦੀ ਤਰਫੋਂ ਮੰਗ ਪੱਤਰ ਲੈਣ ਲਈ ਪਹੁੰਚੇ।
ਮੰਗ ਪੱਤਰ ਲੈਣ ਤੋਂ ਪਹਿਲਾਂ ਕਾਰਜ ਸਾਧਕ ਅਫਸਰ ਵੱਲੋਂ ਇਹ ਪੂਰਨ ਤੌਰ 'ਤੇ ਸ਼ਹਿਰ ਨਿਵਾਸੀਆਂ ਨੂੰ ਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੂੜੇ ਦਾ ਪੱਕੇ ਤੌਰ 'ਤੇ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਲਿਆ ਜਾਵੇਗਾ। ਪੂਰਨ ਭਰੋਸੇ ਤੋਂ ਬਾਅਦ ਸਫਾਈ ਯੂਨੀਅਨ ਵੱਲੋਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਵੱਲੋਂ ਕੀਤੀ ਜਾ ਰਹੀ ਕੰਮ ਛੱਡੋ ਹੜਤਾਲ ਵਾਪਸ ਲਈ ਜਾਂਦੀ ਹੈ। ਜੇਕਰ ਭਰੋਸੇ ਅਨੁਸਾਰ ਆਉਂਦੇ ਦੋ ਤਿੰਨ ਦਿਨ 'ਚ ਕੋਈ ਪੱਕਾ ਹੱਲ ਨਾ ਹੋਇਆ ਤਾਂ ਸਫਾਈ ਯੂਨੀਅਨ ਕੂੜੇ ਨੂੰ ਹਥਿਆਰ ਵਜੋਂ ਵਰਤਣ ਲਈ ਮਜਬੂਰ ਹੋਵੇਗੀ।
ਇਸ ਮੌਕੇ ਸਮੂਹ ਸਫਾਈ ਯੂਨੀਅਨ ਨਗਰ ਕੌਂਸਲ ਜਗਰਾਉਂ, ਸਮੂਹ ਕਲੈਰੀਕਲ ਸਟਾਫ ਨਗਰ ਕੌਂਸਲ ਜਗਰਾਓ, ਸਮੂਹ ਸੀਵਰੇਜ ਸਟਾਫ ਨੇ ਪੂਰਨ ਤੌਰ 'ਤੇ ਹਿੱਸਾ ਲਿਆ। ਇਸ ਮੌਕੇ ਸਫਾਈ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ, ਸਰਪ੍ਰਸਤ ਪ੍ਰਦੀਪ ਕੁਮਾਰ, ਸੀਵਰਮੈਨ ਪ੍ਰਧਾਨ ਰਾਜ ਕੁਮਾਰ, ਸਰਪ੍ਰਸਤ ਸ਼ਾਮ ਲਾਲ ਚਿੰਡਾਲੀਆ, ਬਲਵਿੰਦਰ ਕਲਿਆਣ, ਭੂਸ਼ਣ ਗਿੱਲ, ਬਿਕਰਮ ਗਿੱਲ, ਸਨਦੀਪ ਕੁਮਾਰ ਹਾਜ਼ਰ ਰਹੇ।