ਲਾਲੜੂ ਤੇ ਹੰਡੇਸਰਾ ਖੇਤਰ 'ਚ ਅਮਨ -ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ
ਮਲਕੀਤ ਸਿੰਘ ਮਲਕਪੁਰ
ਲਾਲੜੂ 14 ਦਸੰਬਰ 2025: ਲਾਲੜੂ ਅਤੇ ਹੰਡੇਸਰਾ ਖੇਤਰ ਦੇ ਪਿੰਡਾਂ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਅਮਨ-ਅਮਾਨ ਦੇ ਨਾਲ ਨੇਪਰੇ ਚੜ੍ਹ ਗਈਆਂ। ਅੱਜ ਸਵੇਰ ਤੋਂ ਹੀ ਉਮੀਦਵਾਰ ਆਪਣੇ ਸਮਰਥਕਾਂ ਨਾਲ ਪਿੰਡਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਉਤਸ਼ਾਹ ਵਿੱਚ ਦਿਖੇ ਅਤੇ ਆਪਣੇ ਵਾਹਨਾਂ ਰਾਹੀਂ ਵੋਟਾਂ ਪੋਲਿੰਗ ਬੂਥ ਤੱਕ ਲੈ ਕੇ ਆਉਂਦੇ ਦਿਖਾਈ ਦਿੱਤੇ। ਲਾਲੜੂ ਅਤੇ ਹੰਡੇਸਰਾ ਖੇਤਰ ਵਿੱਚ ਵੀ ਵੱਡੇ ਪੱਧਰ ਉੱਤੇ ਭਾਜਪਾ ਦੇ ਬੂਥ ਵੀ ਸਨ, ਕੁੱਝ ਕੁ ਪਿੰਡਾਂ ਵਿੱਚ ਭਾਜਪਾ ਦੇ ਬੂਥਾਂ ਉੱਤੇ ਪੂਰਾ ਦਿਨ ਭੀੜ ਵੀ ਲੱਗੀ ਰਹੀ। ਆਮ ਲੋਕਾਂ ਦਾ ਕਹਿਣਾ ਸੀ ਕਿ ਇਸ ਵਾਰ ਭਾਜਪਾ ਨੂੰ ਵੀ ਪਿੰਡਾਂ ਵਿੱਚੋਂ ਵੋਟਾਂ ਪਈਆਂ ਹਨ, ਜਿੱਥੇ ਭਾਜਪਾ ਸ਼ਹਿਰਾਂ ਵਿੱਚ ਆਪਣੀ ਵੋਟ ਦਾ ਰਸੂਖ ਰੱਖਦੀ ਹੈ, ਉੱਥੇ ਹੀ ਹੁਣ ਪਿੰਡਾਂ ਵਿੱਚ ਲੱਗੇ ਭਾਜਪਾ ਦੇ ਬੂਥਾਂ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਿੰਡਾਂ ਵਿੱਚ ਵੀ ਭਾਜਪਾ ਦਾ ਵੋਟ ਬੈਂਕ ਵਿੱਚ ਵਾਧਾ ਹੋ ਸਕਦਾ ਹੈ। ਇਸੇ ਪ੍ਰਕਾਰ ਪਿੰਡ ਧਰਮਗੜ੍ਹ ਵਿੱਚ 2235 ਵਿੱਚੋਂ 945 , ਜਾਸਤਨਾਂ ਖੁਰਦ ਵਿਖੇ 896 ਵਿੱਚੋਂ 536 , ਕੁਰਲੀ ਵਿੱਚ 830 ਵਿੱਚੋਂ 586, ਸਰਸੀਣੀ ਵਿਖੇ 1420 ਵਿੱਚੋਂ 917 , ਸਾਧਾਂਪੁਰ ਵਿਖੇ 791 ਵਿੱਚੋਂ 546, ਡੰਗਡਹਿਰਾ ਵਿਖੇ 359 ਵਿੱਚੋਂ 237 , ਟਿਵਾਣਾ ਵਿਖੇ 900 ਵਿੱਚੋਂ 603 , ਖਜੂਰਮੰਡੀ ਵਿਖੇ 535 ਵਿੱਚੋਂ 377, ਮਲਕਪੁਰ ਵਿਖੇ 1272 ਵਿੱਚੋਂ 788, ਪਿੰਡ ਰਾਮਗੜ੍ਹ ਰੁੜਕੀ ਵਿਖੇ 868 ਵਿੱਚੋਂ 565 , ਜਾਸਤਨਾਂ ਕਲਾਂ ਵਿਖੇ 960 ਵਿੱਚੋਂ 438, ਬਟੌਲੀ ਵਿਖੇ 1074 ਵਿੱਚੋਂ 509, ਸਿਤਾਰਪੁਰ ਵਿਖੇ 415 ਵਿੱਚੋਂ 236 , ਹੰਡੇਸਰਾ ਵਿਖੇ 1545 ਵਿੱਚੋਂ 667, ਹਮਾਂਯੂਪੁਰ ਵਿਖੇ 1763 ਵਿੱਚੋਂ 1040 , ਤਸਿੰਬਲੀ ਵਿਖੇ 1632 ਵਿੱਚੋਂ 941 ਵੋਟਾਂ ਪਈਆਂ ਹਨ।