ਨਾਜਾਇਜ਼ ਪਾਰਕਿੰਗ ਅਤੇ ਰੈਸ਼ ਡਰਾਈਵਿੰਗ ਕਰਨ ਵਾਲਿਆਂ ਖਿਲਾਫ ਐਸ ਪੀ ਆਪ ਦਿਖੇ ਸੜਕਾਂ ਤੇ
ਕਿਹਾ ਟਰੈਫਿਕ ਸਮੱਸਿਆ ਦੇ ਹੱਲ ਲਈ ਲੋਕ ਵੀ ਨਾ ਤੋੜਨ ਨਿਯਮ
ਰੋਹਿਤ ਗੁਪਤਾ
ਗੁਰਦਾਸਪੁਰ
ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਦਾ ਇੱਕ ਵੱਡਾ ਕਾਰਨ ਬੇਤਰਤੀਬ ਪਾਰਕਿੰਗ ਅਤੇ ਯੈਲੋ ਲਾਈਨ ਦੇ ਬਾਹਰ ਲੱਗਿਆਂ ਰੇਹੜੀਆਂ ਆਦਿ ਵੀ ਹਨ। ਇਸ ਤੋਂ ਇਲਾਵਾ ਰੈਸ਼ ਡਰਾਈਵਿੰਗ ਵੀ ਦੁਰਘਟਨਾਵਾਂ ਦਾ ਕਾਰਨ ਬਣਦੀ ਹੈ।ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਇਹ ਹਿਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਯੈਲੋ ਲਾਈਨ ਦੇ ਬਾਹਰ ਪਾਰਕਿੰਗ ਨਾ ਕਰਨ ਤੇ ਨਾ ਹੀ ਕੋਈ ਰੇਹੜੀ ਵਾਲਾ ਰੇਹੜੀ ਲਗਾਏ ਬਾਵਜੂਦ ਇਸਦੇ ਲੋਕ ਇਹਨਾਂ ਹਿਦਾਇਤਾਂ ਦਾ ਪਾਲਣ ਨਹੀਂ ਕਰ ਰਹੇ ਜਿਸ ਦੇ ਖਿਲਾਫ ਐਸ ਪੀ ਹੈਡ ਕੁਆਰਟਰ ਜੁਗਰਾਜ ਸਿੰਘ ਆਪ ਸ਼ਹਿਰ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਵਿੱਚ ਨਜ਼ਰ ਆਏ ਅਤੇ ਨਿਯਮਾਂ ਦਾ ਉਹ ਲੰਘਣ ਕਰਕੇ ਟਰੈਫਿਕ ਸਮੱਸਿਆ ਵਧਾਉਣ ਵਿੱਚ ਭਾਗੀ ਬਣਨ ਵਾਲਿਆਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ। ਇਸ ਮੌਕੇ ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਟਰੈਫਿਕ ਸਮੱਸਿਆ ਦੇ ਹੱਲ ਲਈ ਟ੍ਰੈਫਿਕ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰਨ।
Download link