19ਵੀਂ ਰਾਸਟਰੀ ਜੰਬੂਰੀ ਲੱਖਨਊ ਉੱਤਰ ਪ੍ਰੇਦਸ ਵਿਖੇ 23 ਨਵੰਬਰ ਤੋਂ 29 ਨਵੰਬਰ ਤੱਕ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਨਵੰਬਰ 2025
ਭਾਰਤ ਸਕਾਊਟਸ ਐਂਡ ਗਾਈਡਜ ਨੈਸ਼ਨਲ ਹੈਡਕੁਆਟਰ ਨਵੀਂ ਦਿੱਲੀ ਵਲੋਂ ਰਾਸਟਰੀ ਪੱਧਰ ਤੇ ਗਰੈਂਡ ਫਾਈਨਾਲੇ ਡਾਇਮੰਡ ਜੁਬਲੀ ਜੰਬੂਰੀ ਅਤੇ 19ਵੀਂ ਰਾਸਟਰੀ ਜੰਬੂਰੀ ਲੱਖਨਊ ਉੱਤਰ ਪ੍ਰੇਦਸ ਵਿਖੇ 23 ਨਵੰਬਰ ਤੋਂ 29 ਨਵੰਬਰ ਤੱਕ ਕਰਵਾਈ ਜਾ ਰਹੀ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਓਕਾਂਰ ਸਿੰਘ ਸਟੇਟ ਆਰਗੇਨਾਈਜਰ ਕਮਿਸ਼ਨਰ ਨੇ ਦੱਸਿਆ ਕਿ ਗਰੈਂਡ ਫਾਈਨਾਲੇ ਡਾਇੰਡ ਜੁਬਲੀ ਜੰਬੂਰੀ ਅਤੇ 19ਵੀਂ ਰਾਸਟਰੀ ਜੰਬੂਰੀ ਲੱਖਨਊ ਉੱਤਰ ਪ੍ਰੇਦਸ ਵਿਖੇ ਪੰਜਾਬ ਤੋਂ ਸੁਖਬੀਰ ਸਿੰਘ ਬੱਲ ਸਟੇਟ ਚੀਫ ਕਮਿਸ਼ਨਰ (ਇੰਚਾਰਜ)ਅਤੇ ਰੋਸ਼ਨ ਲਾਲ ਸੂਦ ਸਟੇਟ ਸਕੱਤਰ ਦੀ ਅਗਵਾਈ ਵਿੱਚ 550 ਦੇ ਕਰੀਬ ਸਕਾਊਟਸ/ ਗਾਈਡਜ ਅਤੇ ਅਡਲਟ ਲੀਡਰ ਭਾਗ ਲੈ ਰਹੇ ਹਨ।ਇਹਨਾਂ ਭਾਗ ਲੈ ਰਹੇ ਕਰੀਬ ਸਕਾਊਟਸ/ ਗਾਈਡਜ ਅਤੇ ਅਡਲਟ ਲੀਡਰਜ ਨੂੰ ਭਾਰਤ ਸਕਾਊਟਸ ਐਂਡ ਗਾਈਡਜ ਪੰਜਾਬ ਵਲੋਂ ਜੰਬੂਰੀ ਜਾਣ ਵਾਲੀ ਸਮੁੱਚੀ ਪੰਜਾਬ ਟੀਮ ਨੂੰ ਵੱਖਰੀ ਪਹਿਚਾਣ ਦੇਣ ਲਈ ਸ.ਸ.ਸ.ਸ.(ਕ) ਪੀ.ਏ.ਯ ਲੁਧਿਆਣਾ ਵਿਖੇ ਇੱਕ ਸਮਾਗਮ ਕਰਕੇ ਟਰੈਕ ਸੂਟ ਦਿੱਤੇ ਗਏ।ਇਸ ਮੌਕੇ ਓਕਾਂਰ ਸਿੰਘ ਸਟੇਟ ਆਰਗੇਨਾਈਜਰ ਕਮਿਸ਼ਨਰ ਨੇ ਜੰਬੂਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗਰੈਂਡ ਫਾਈਨਾਲੇ ਡਾਇਮੰਡ ਜੁਬਲੀ ਜੰਬੂਰੀ ਅਤੇ 19ਵੀਂ ਰਾਸਟਰੀ ਜੰਬੂਰੀ ਵਿੱਚ ਪੰਜਾਬ ਸੂਬੇ ਦੇ ਸਕਾਊਟਸ/ ਗਾਈਡਜ ਅਤੇ ਅਡਲਟ ਲੀਡਰਜ ਵਧੀਆ ਕਾਰਗੁਜਾਰੀ ਦਿਖਾ ਕੇ ਪੰਜਾਬ ਦਾ ਨਾਂ ਰਾਸਟਰੀ ਪੱਧਰ ਤੇ ਰੌਸ਼ਨ ਕਰਨਗੇ।ਇਸ ਸਮਾਗਮ ਦੌਰਾਨ ਇਹ ਟਰੈਕ ਸੂਟ ਅਡਲਟ ਲੀਡਰ ਅਤੇ ਕੰਟੀਜੈਂਟ ਲੀਡਰ ਨੂੰ ਦਿੱਤੇ ਗਏ ਤੇ ਉਹ ਆਪਣੇ ਆਪਣੇ ਜਿਲੇ ਦੇ ਸਕਾਊਟਸ/ ਗਾਈਡਜ ਟੀਮ ਮੈਂਬਰਾਂ ਨੂੰ ਟਰੈਕ ਸੂਟ ਦੇ ਕੇ ਜੰਬੂਰੀ ਲਖਨਊ ਲਈ ਰਵਾਨਾ ਕਰਨਗੇ।ਇਸ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਓਂਕਾਰ ਸਿੰਘ ਸਟੇਟ ਆਰਗੇਨਾਈਜਰ ਕਮਿਸ਼ਨਰ ਨੇ ਕੀਤੀ ਇਸ ਸਮਾਗਮ ਵਿੱਚ ਵੱਖ ਵੱਖ ਜਿਲਿਆ ਦੇ ਐਸ.ਓ.ਸੀ(ਗਾਈਡ),ਐਸ.ਟੀ.ਸੀ (ਸਕਾਊਟ),ਏ.ਐਸ਼.ਓ.ਸੀ(ਗਾਈਡ) ,ਜਿਲ੍ਹਾ ਲੁਧਿਆਣਾ ਦੀ ਪੂਰੀ ਟੀਮ ਸ਼ਾਮਿਲ ਹੋਈ ।ਸਟੇਟ ਵਲੋਂ ਓਂਕਾਰ ਸਿੰਘ ਸਟੇਟ ਆਰਗੇਨਾਈਜਰ ਕਮਿਸ਼ਨਰ ਨੇ ਡੀ.ਈ.ਓ ਕਮ ਜਿਲ੍ਹਾ ਚੀਫ ਕਮਿਸ਼ਨਰ ਡਿੰਪਲ ਮਦਾਨ ਅਤੇ ਪ੍ਰਦੀਪ ਕੁਮਾਰ ਜਿਲ੍ਹਾ ਸਕੱਤਰ ਦਾ ਸਮਾਗਮ ਕਰਵਾਉਣ ਲਈ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਮੈਡਮ ਨੀਟਾ ਕਯੱਸਪ,ਮੈਡਮ ਮਨਜੀਤ ਕੌਰ,ਹੇਮੰਤ ਕੁਮਾਰ, ਅਤੇ ਸਾਰੇ ਜਿਲ੍ਹਾ ਕੰਟੀਜੈਂਟ ਲੀਡਰ ਹਾਜਰ ਸਨ।