ਜਿਲ੍ਹਾ ਮੰਡੀ ਅਫਸਰ ਜਸਵਿੰਦਰ ਸਿੰਘ ਵਲੋਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ, 7 ਨਵੰਬਰ
ਪੰਜਾਬ ਮੰਡੀ ਬੋਰਡ ਗੁਰਦਾਸਪੁਰ ਦੇ ਜਿਲ੍ਹਾ ਮੰਡੀ ਅਫਸਰ ਜਸਵਿੰਦਰ ਸਿੰਘ ਰਿਆੜ੍ਹ ਵੱਲੋਂ ਵੱਖ ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਵਲੋਂ ਮੰਡੀਆਂ ਵਿਚ ਆੜਤੀਆਂ ਵਲੋ ਕਿਸਾਨਾ ਦੀ ਜਿਣਸ ਦੀ ਕੀਤੀ ਗਈ ਤੁਲਾਈ ਅਤੇ ਸੁਚੱਜੇ ਮੰਡੀਕਰਨ ਨਾਲ ਸਬੰਧਤ ਵੱਖ ਵੱਖ ਸਹੂਲਤਾਂ ਦੀ ਚੈਕਿੰਗ ਕੀਤੀ ਗਈ।
ਮੰਡੀਆਂ ਵਿਚ ਆਈ ਜਿਣਸ ਦੇ ਵੇਰਵੇ ਅਤੇ ਆੜਤੀਆਂ ਦੇ ਰਿਕਾਰਡ ਦੀ ਪੜਤਾਲ ਕੀਤੀ ਗਈ। ਬਿਨਾਂ ਬੋਲੀ ਦੇ ਖ੍ਰੀਦ ਕੀਤੇ ਗਏ ਝੋਨੇ ਦੀ ਵੀ ਪੜਤਾਲ ਕੀਤੀ ਗਈ।
ਇਸ ਮੌਕੇ ਉਨ੍ਹਾਂ ਵਲੋਂ ਜਿਥੇ ਕਿਤੇ ਵੀ ਉਣਤਾਈ ਪਾਈ ਗਈ ਉਸ ਦਾ ਨਿਯਮਾਂ ਅਨੁਸਾਰ ਬਣਦਾ ਜੁਰਮਾਨਾ ਕੀਤਾ ਗਿਆ ਜੋ ਕਿ ਰੁਪਏ 1,74,000-00 ਹੈ।