ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ਤੋਂ ਚੁਣੇ ਗਏ ਵਿਦਿਆਰਥੀ ਸਪੀਕਰ ਸੰਧਵਾਂ ਨਾਲ ਕਰਨਗੇ ਮੁਲਾਕਾਤ
ਰੋਹਿਤ ਗੁਪਤਾ
ਗੁਰਦਾਸਪੁਰ, 6 ਨਵੰਬਰ ਜਿਲਾ ਸਿੱਖਿਆ ਅਫਸਰ ਸੈਕੰਡਰੀ ਪਰਮਜੀਤ ਕੌਰ ਵਲੋਂ ਸਪੀਕਰ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜਿਲੇ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਬਲਾਕ ਪੱਧਰ ਤੇ ਨੋਡਲ ਅਫਸਰ ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਸ ਕੌਸਲਰ ਅਤੇ ਸਹਾਇਕ ਨੋਡਲ ਅਫਸਰ ਸ੍ਰੀ ਮੁਕੇਸ਼ ਵਰਮਾ ਦੀ ਦੇਖ ਰੇਖ ਵਿੱਚ ਸਕ੍ਰੀਨਿੰਗ ਕਰਨ ਉਪਰੰਤ ਬਲਾਕ ਪੱਧਰ ਤੋਂ ਚੁਣੇ ਵਿਦਿਆਰਥੀਆਂ ਦੀ ਹਲਕਾ ਪੱਧਰ ਦੀ ਚੋਣ ਡਾਇਟ ਗੁਰਦਾਸਪੁਰ ਵਿਖੇ ਕੀਤੀ ਗਈ ਜਿਸ ਵਿੱਚ ਬਤੌਰ ਕੌਆਰਡੀਨੇਟਰ ਵੰਦਨਾ ਗੁਪਤਾ,ਨਤੁਰਣਜੋਤ ਕੌਰ ਨੇ ਜਿੰਮੇਵਾਰੀ ਨਿਭਾਈ ।
ਸੱਤਾਂ ਵਿਧਾਨਨਸਭਾ ਹਲਕਿਆਂ ਲਈ ਚੁਣੇ ਗਏ ਯੋਗ ਵਿਦਿਆਰਥੀ ਵਿੱਚ ਹਲਕਾ ਗੁਰਦਾਸਪੁਰ ਤੋਂ ਕ੍ਰਿਸਨਾ,ਵਦੀਨਾਨਗਰ ਤੋਂ ਅਰਸ਼ਪ੍ਰੀਤ ਕੌਰ, ਕਾਦੀਆਂ ਤੋਂ ਹਰਪ੍ਰੀਤ ਸਿੰਘ, ਬਟਾਲਾ ਤੋਂ ਸੰਚਿਤ ਸ਼ਰਮਾ, ਸ੍ਰੀ ਹਰਗੋਬਿੰਦਰਪੁਰ ਤੋਂ ਬਿਕਰਮਜੀਤ ਸਿੰਘ, ਫਤਿਹਗੜ ਚੂੜੀਆਂ ਤੋਂ ਸਮੀਰ ਸਿੰਘ ਅਤੇ ਡੇਰਾ ਬਾਬਾ ਨਾਨਕ ਤੋਂ ਮਨਰਾਜ ਸਿੰਘ ਦੀ ਚੋਣ ਉਪਰੰਤ ਜਿਲਾ ਸਿੱਖਿਆ ਅਫਸਰ ਗੁਰਦਾਸਪੁਰ ਨਾਲ ਜਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਗੁਰਦਾਸਪੁਰ ਆਦਿੱਤਿਆ ਗੁਪਤਾ ਅਤੇ ਸਹਾਇਕ ਕਮਿਸ਼ਨਰ ਸਿ਼ਕਾਇਤਾਂ ਅਤੇ ਫੀਲਡ ਅਫਸਰ ਮੁੱਖ ਮੰਤਰੀ ਪੰਜਾਬ ਰੁਪਿੰਦਰਪਾਲ ਸਿੰਘ ਅਰਜੁਨ ਐਵਰਡੀ ਨੂੰ ਮਿਲਣ ਲਈ ਪਹੁੰਚੇ ਅਤੇ ਉਹਨਾਂ ਤੋਂ ਆਸ਼ੀਰਵਾਦ ਲਿਆ।
ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਨੂੰ ਭਵਿੱਖ ਜਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬੀ ਲਈ ਸ਼ੁ੍ਭ ਕਾਮਨਾਵਾਂ ਦਿੱਤੀਆਂ। ਜਿਲਾ ਸਿੱਖਿਆ ਅਫਸਰ ਸੈਕੰਡਰੀ ਪਰਮਜੀਤ ਕੌਰ ਨੇ ਦੱਸਿਆ ਕਿ ਵਿਧਾਨ ਸਭਾ ਲਈ ਚੁਣੇ ਹੋਏ ਵਿਦਿਆਰਥੀ ਇਸੇ ਮਹੀਨੇ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਮਿਲਣ ਪਹੁੰਚਣਗੇ।