ਦੇਖੋ SGPC ਦੀ ਪ੍ਰਧਾਨਗੀ ਲਈ ਗਿਆਨੀ ਹਰਪ੍ਰੀਤ ਸਿੰਘ ਕਿਸ ਨੂੰ ਬਣਾਉਣਗੇ ਉਮੀਦਵਾਰ ?
Babushahi Bureau
ਅੰਮ੍ਰਿਤਸਰ/ਚੰਡੀਗੜ੍ਹ, 3 November 2025 : ਅੱਜ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਹੋ ਰਹੇ ਜਨਰਲ ਇਜਲਾਸ ਵਿੱਚ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠਲਾ ਪੁਨਰ ਸੁਰਜੀਤ ਅਕਾਲੀ ਦਲ ਕਿਸ ਨੂੰ ਉਮੀਦਵਾਰ ਬਣਾਏਗਾ? ਦੱਸ ਦਈਏ ਕਿ ਹੁਣ ਇਸ ਸੰਬੰਧੀ ਬਾਬੂਸ਼ਾਹੀ ਨੈਟਵਰਕ ਐਕਸਕਲੂਸਿਵ (Babushahi Network Exclusive) ਜਾਣਕਾਰੀ ਸਾਂਝੀ ਕਰ ਰਿਹਾ ਹੈ
ਸਾਡੀ ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਤੋਂ ਬਾਗੀ ਹੋ ਕੇ ਇਸ ਅਕਾਲੀ ਦਲ ਨਾਲ ਜੁੜੇ ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇ ਕੇ ਨੂੰ ਇਸ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਮੁਕਾਬਲਾ ਕਰਨਗੇ। ਸਮਝਿਆ ਜਾਂਦਾ ਹੈ ਕਿ ਕਿ ਮਿੱਠੂ ਸਿੰਘ ਦੀ ਉਮੀਦਵਾਰ ਦਾ ਐਲਾਨ ਮੌਕੇ ਤੇ ਹੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਕੀਤਾ ਜਾਏਗਾ
ਮਿੱਠੀ ਸਿੰਘ ਕਾਨੇ ਕੇ ਮਾਨਸਾ ਜਿਲੇ ਦੇ ਰਹਿਣ ਵਾਲੇ ਹਨ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਰਹੇ ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਬਹੁਤ ਸਰਗਰਮ ਰਹੇ ਹਨ ਵੱਖ ਵਖ ਅੰਦੋਲਨਾਂ ਚ ਉਹਨਾਂ ਨੇ ਹਿੱਸਾ ਲਿਆ। ਇਸ ਤੋਂ ਬਾਅਦ ਉਹ ਟੀਚਰ ਯੂਨੀਅਨ ਬਹੁਤ ਸਰਗਰਮ ਰਹੇ।
ਦੇਖਣਾ ਇਹ ਹੈ ਕਿ ਕਿ ਜੇਕਰ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਸੁਰਜੀਤ ਅਕਾਲੀ ਦਲ ਦਾ ਤਾਂ ਉਹ ਐਡਵੋਕੇਟ ਧਾਮੀ ਦਾ ਕਿਸ ਤਰ੍ਹਾਂ ਮੁਕਾਬਲਾ ਕਰਨਗੇ ਅਤੇ ਕਿੰਨੀਆਂ ਵੋਟਾਂ ਲੈ ਕੇ ਜਾਣਗੇ