ਜੱਗੂ ਭਗਵਾਨਪੁਰੀਏ ਦੇ ਰਿਮਾਂਡ 'ਚ 5 ਦਿਨਾਂ ਦਾ ਵਾਧਾ
ਬਟਾਲਾ ਪੁਲਿਸ ਵੱਲੋਂ ਫੋਨ ਤੇ ਹੋਰ ਰਿਕਵਰੀਆਂ ਨੂੰ ਲੈ ਕੇ ਦੱਸ ਦਿੰਦਾ ਮੰਗਿਆ ਗਿਆ ਸੀ
MP ਸੁਖਜਿੰਦਰ ਸਿੰਘ ਰੰਧਾਵਾ ਤੋਂ ਜੱਗੂ ਦੇ ਵਕੀਲ ਨੇ ਜਤਾਇਆ ਜਾਣ ਦਾ ਖਤਰਾ , ਕਿਹਾ ਪੁਲਿਸ ਨੂੰ ਹਰ ਤਰ੍ਹਾਂ ਨਾਲ ਕਰਾਂਗੇ ਸਹਿਯੋਗ
ਰੋਹਿਤ ਗੁਪਤਾ
ਗੁਰਦਾਸਪੁਰ , 2 ਨਵੰਬਰ 2025- ਜੱਗੂ ਭਗਵਾਨਪੁਰੀਆ ਨੂੰ ਹੈ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਜਾਨ ਦਾ ਖਤਰਾ ਸੁਖਜਿੰਦਰ ਸਿੰਘ ਰੰਧਾਵਾ ਜੱਗੂ ਭਗਵਾਨਪੁਰੀਏ ਤੇ ਕਰਵਾ ਸਕਦੇ ਨੇ ਹਮਲਾ ਇਹ ਕਹਿਣਾ ਹੈ ਪੇਸ਼ੀ ਭੁਗਤਣ ਆਏ ਜੱਗੂ ਭਗਵਾਨਪੁਰੀਆ ਦੇ ਵਕੀਲ ਦਾ ਜੱਗੂ ਭਗਵਾਨਪੁਰੀਏ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੇ ਪੰਜ ਦਿਨ ਦਾ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਹੈ। ਅਤੇ ਇਸ ਦੇ ਨਾਲ ਨਾਲ ਜੱਗੂ ਭਗਵਾਨਪੁਰੀਆ ਨੇ ਇੱਕ ਦਰਖਾਸਤ ਮਾਨਯੋਗ ਜੱਜ ਨੂੰ ਦਿੱਤੀ ਹੈ ਉਸ ਦੇ ਵਿੱਚ ਕਿਹਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਤੇ ਮੌਜੂਦਾ ਲੋਕ ਸਭਾ ਮੈਂਬਰ ਗੁਰਦਾਸਪੁਰ ਨੇ ਉਹਨਾਂ ਕੋਲੋਂ ਉਸਨੂੰ ਜਾਨ ਦਾ ਖਤਰਾ ਹੈ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਹਮਲਾ ਕਰਵਾ ਸਕਦੇ ਨੇ ਦੂਸਰੇ ਪਾਸੇ ਐਸਪੀ ਬਟਾਲਾ ਪੁਲਿਸ ਗੁਰਪ੍ਰਤਾਪ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜ ਦਿਨ ਦਾ ਪੁਲਿਸ ਰਿਮਾਂਡ ਹੋਰ ਮਿਲਿਆ ਹੈ ਇਸ ਦੇ ਵਿੱਚ ਕੀ ਮਾਨਯੋਗ ਜੱਜ ਸਾਹਿਬ ਨੂੰ ਕੋਈ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਦਰਖਾਸਤ ਦਿੱਤੀ ਹੈ ਉਹਨਾਂ ਨੂੰ ਜਾਣਕਾਰੀ ਨਹੀਂ ਹੈ।