ਜ਼ਿਲ੍ਹਾ ਗੁਰਦਾਸਪੁਰ ਦੇ ਸ਼ੈਲਰ ਮਾਲਕਾਂ ਨੇ ਝੋਨੇ ਦੀ ਖਰੀਦ ਕੀਤੀ ਬੰਦ
ਬਗੈਰ ਬਿਲਿੰਗ ਅਤੇ ਬੋਲੀ ਦੇ ਟਰੱਕਾਂ ਵਿੱਚ ਮਾਲ ਭਰਨ ਦਾ ਲਾਇਆ ਦੋਸ਼, ਵੱਡੇ ਘਪਲੇ ਦਾ ਖਦਸ਼ਾ ਜਤਾਉਦਿਆਂ ਵਿਜੀਲੈਂਸ ਜਾਂਚ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ , 28 ਅਕਤੂਬਰ 2025 :
ਜਿਲਾ ਗੁਰਦਾਸਪੁਰ ਵਿੱਚ ਸਥਿਤ ਕੁੱਲ 62 ਸੈਲਰ ਮਾਲਕਾਂ ( ਰਾਈਸ ਮਿਲਰਸ) ਨੇ ਦੂਜੇ ਜਿਲਿਆਂ ਦੇ ਸ਼ੈਲਰ ਮਾਲਕਾਂ ਨੂੰ ਭੇਜੇ ਜਾ ਰਹੇ ਝੋਨੇ ਦੀ ਟਰਾਂਸਪੋਰਟੇਸ਼ਨ ਵਿੱਚ ਘਪਲੇਬਾਜੀ ਦਾ ਦੋਸ਼ ਲਗਾਉਂਦੇ ਹੋਏ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਹੈ। ਸ਼ੈਲਰ ਮਾਲਕਾਂ ਦਾ ਦੋਸ਼ ਹੈ ਕਿ ਬਟਾਲਾ ਤੇ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਟਰੱਕਾਂ ਵਿੱਚ ਬਿਨਾਂ ਬੋਲੀ ਅਤੇ ਬਿਲਿੰਗ ਤੋਂ ਝੋਨਾ ਲੋਡ ਕੀਤਾ ਜਾ ਰਿਹਾ ਹੈ ਅਤੇ ਇਹ ਝੋਨਾ ਵੀ ਘਟੀਆ ਕਿਸਮ ਦਾ ਹੈ ਜੋ ਖਾਣ ਲਾਇਕ ਨਹੀਂ ਹੈ । ਇਸ ਦੇ ਨਾਲ ਹੀ ਰਿਲੀਜ਼ ਆਰਡਰ ( ਆਰ ਓ) ਜਾਰੀ ਕਰਕੇ ਬਿਨਾਂ ਗੇਟ ਪਾਸ ਕੱਟੇ ਹੀ ਮਾਲ ਬਾਹਰ ਦੇ ਰਾਈਸ ਮਿਲਰਸ ਨੂੰ ਭੇਜਿਆ ਜਾ ਰਿਹਾ ਹੈ । ਉਹਨਾਂ ਦੋਸ਼ ਲਗਾਇਆ ਕਿ ਬਾਹਰ ਦੀ ਸੈਲਰ ਮਾਲਕਾਂ ਨੂੰ ਭੇਜੇ ਜਾ ਰਹੇ ਝੋਨੇ ਵਿੱਚ ਇੱਕ ਵੱਡੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਪਹਿਲਾਂ ਵੀ ਬਹੁਤ ਸਾਰੇ ਟਰੱਕ ਰਿਲੀਜ਼ ਆਰਡਰ ਜਾਰੀ ਕਰਕੇ ਬਾਹਰ ਭੇਜੇ ਗਏ ਹਨ ਪਰ ਉਹਨਾਂ ਦੇ ਕੋਈ ਗੇਟ ਪਾਸ ਅਤੇ ਬਿਲਿੰਗ ਨਹੀਂ ਹੈ ਅਤੇ ਨਾ ਹੀ ਉਸਦੀ ਬੋਲੀ ਕੀਤੀ ਗਈ ਹੈ । ਉਨਾਂ ਮੰਗ ਕੀਤੀ ਗਈ ਮੰਡੀ ਵਿੱਚ ਲੋਡ ਕੀਤੇ ਗਏ ਟਰੱਕ ਖਾਲੀ ਕੀਤੇ ਜਾਣ ਅਤੇ ਇਸਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਏਗੀ ਕਿ ਬਿਨਾਂ ਬੋਲੀ ਅਤੇ ਬਿਲਿੰਗ ਦੇ ਇਹ ਲੋਡ ਕਿਦਾਂ ਕੀਤੇ ਗਏ ਅਤੇ ਨਾਲ ਹੀ ਇਹ ਵੀ ਜਾਂਚ ਕੀਤੀ ਜਾਏਗੀ ਹੁਣ ਤੱਕ ਕਿੰਨੇ ਝੋਨੇ ਨਾਲ ਭਰੇ ਟਰੱਕ ਬਿਨਾਂ ਬਿਲਿੰਗ ਅਤੇ ਬੋਲੀ ਦੇ ਬਾਹਰ ਭੇਜੇ ਗਏ ਹਨ । ਜਦੋਂ ਤੱਕ ਇਹ ਟਰੱਕ ਖਾਲੀ ਨਹੀਂ ਕੀਤੇ ਜਾਂਦੇ ਅਤੇ ਇਸਦੀ ਮੁਕੰਮਲ ਜਾਂਚ ਨਹੀਂ ਕੀਤੀ ਜਾਂਦੀ ਜਿਲੇ ਦੇ ਲੋਕਲ ਸੈਲਰ ਮਾਲਕ ਝੋਨੇ ਦੀ ਖਰੀਦ ਨਹੀਂ ਕਰਨਗੇ ।