ਬੱਸ ਨੂੰ ਟਿੱਪਰ ਨੇ ਪਿੱਛੋਂ ਮਾਰੀ ਟੱਕਰ, ਮਸਾਂ ਬੱਚੀਆਂ ਸਵਾਰੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 14 ਅਕਤੂਬਰ 2025 : ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਟਾਲਾ ਬਾਈਪਾਸ ਨੇੜੇ ਇੱਕ ਸਰਕਾਰੀ ਬੱਸ ਨੂੰ ਪਿਛਲੇ ਪਾਸਿਓਂਂ ਆ ਰਹੇ ਟਿੱਪਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਸ ਦਾ ਕਾਫੀ ਨੁਕਸਾਨ ਹੋ ਗਿਆ ਪਰ ਬਸ ਵਿੱਚ ਸਫਰ ਕਰ ਰਹੀਆਂ ਸਵਾਰੀਆਂ ਬਲ ਬਲ ਬਚ ਗਈਆਂ ਅਤੇ ਉਨਾਂ ਦੇ ਮਾਮੂਲੀ ਸੱਟਾਂ ਲੱਗਣ ਦੀ ਖਬਰ ਹੈ। ਬਸ ਅੰਮ੍ਰਿਤਸਰ ਤੋਂ ਗੁਰਦਾਸਪੁਰ ਆ ਰਹੀ ਸੀ। ਟਿੱਪਰ ਦੀ ਟੱਕਰ ਕਾਰਨ ਬੱਸ ਪਿਛਲੇ ਪਾਸੋਂ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ
ਗੱਲਬਾਤ ਦੌਰਾਨ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਗੁਰਦਾਸਪੁਰ ਲਈ ਜਾ ਰਹੇ ਸੀ। ਬਟਾਲੇ ਦੇ ਬਾਈਪਾਸ ਤੇ ਪਹੁੰਚੇ ਤੇ ਪਿੱਛੋਂ ਟਿੱਪਰ ਨੇ ਆ ਕੇ ਟੱਕਰ ਮਾਰ ਦਿੱਤੀ ਇਹ ਟਿੱਪਰ ਸਮਾਨ ਦੇ ਨਾਲ ਭਰਿਆ ਹੋਇਆ ਸੀ ਅਤੇ ਇਸ ਦੀ ਬ੍ਰੇਕ ਨਹੀਂ ਲੱਗੀ ਜਿਸ ਕਰਕੇ ਬੱਸ ਦਾ ਤੇ ਨੁਕਸਾਨ ਜਿਆਦਾ ਹੋਇਆ ਲੇਕਿਨ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਮਾਮੂਲੀ ਸੱਟਾਂ ਲੱਗੀਆਂ ਸਵਾਰੀਆਂ ਦੇ ਲੱਗੀਆਂ ਹਨ , ਜਿਨਾਂ ਵਿੱਚੋਂ ਜ਼ਿਆਦਾਤਰ ਮਲਮ ਪੱਟੀ ਕਰਵਾਉਣ ਲਈ ਚਲੀਆਂ ਗਈਆਂ ਹਨ। ਬੱਸ ਵਿੱਚ ਸਵ ਸਫਰ ਕਰ ਰਹੇ ਵਿਅਕਤੀ ਨੇ ਵੀ ਕਿਹਾ ਕਿ ਟਰੱਕ ਵਾਲੇ ਦੀ ਗਲਤੀ ਸੀ ਜਿਸਦੇ ਪਿੱਛੋਂ ਆ ਕੇ ਮਾਰਿਆ ਮੇਰੀ ਨਾਲ ਬੈਠੀ ਭੈਣ ਦੇ ਕੱਚ ਲੱਗਾ ਹੈ ਪਰ ਬਚਾਅ ਹੋ ਗਿਆ ਕਿਸੇ ਦੇ ਜਿਆਦਾ ਸੱਟਾਂ ਨਹੀਂ ਲੱਗੀਆਂ ।