ਹੈਰੋਇਨ ਅਤੇ 12 ਬੋਤਲਾਂ ਸ਼ਰਾਬ ਸਮੇਤ ਤਿੰਨ ਗ੍ਰਿਫਤਾਰ
ਦੀਪਕ ਜੈਨ
ਜਗਰਾਉਂ/12/ਅਗਸਤ 2025 - ਲੁਧਿਆਣਾ ਦਿਹਾਤੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 12 ਗ੍ਰਾਮ ਹੈਰੋਇਨ ਅਤੇ 12 ਬੋਤਲਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਪਹਿਲੇ ਮਾਮਲੇ ਵਿੱਚ ਥਾਣਾ ਸਿੱਧਮਾ ਬੇਟ ਦੇ ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕੀ ਜਗਦੀਸ਼ ਸਿੰਘ ਮਟਰੀ ਪੁੱਤਰ ਸ਼ੁਭਾਸ ਸਿੰਘ ਵਾਸੀ ਪਿੰਡ ਕੋਟ ਉਮਰਾ ਜੋ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅੱਜ ਵੀ ਸ਼ਮਸ਼ਾਨ ਘਾਟ ਭੂੰਦੜੀ ਵਿਖੇ ਖੜਾ ਹੋ ਕੇ ਹੈਰਨ ਵੇਚ ਰਿਹਾ ਹੈ। ਪੁਲਿਸ ਨੇ ਮਿਲੀ ਸੂਚਨਾ ਦੇ ਆਧਾਰ ਤੇ ਮਟਰੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਛੇ ਗ੍ਰਾਮ ਹੈਰੋਨ ਬਰਾਮਦ ਕੀਤੀ ਹੈ। ਹੈਰੋਇਨ ਨਾਲ ਕਾਬੂ ਕੀਤੇ ਗਏ ਜਗਦੀਸ਼ ਸਿੰਘ ਖਿਲਾਫ ਪਹਿਲਾਂ ਵੀ ਥਾਣਾ ਸਿੱਧਵਾਂ ਬੇਟ ਵਿਖੇ ਪੰਜ ਮਾਮਲੇ ਦਰਜ ਹਨ।
ਦੂਸਰੇ ਮਾਮਲੇ ਵਿੱਚ ਥਾਣਾ ਦਾਖਾ ਦੇ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਚੈਕਿੰਗ ਦੌਰਾਨ ਪਿੰਡ ਪੁੜੈਣ ਦੀ ਦਾਣਾ ਮੰਡੀ ਨਜ਼ਦੀਕ ਨੌਜਵਾਨ ਘੁੰਮਦਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਘਬਰਾਹ ਗਿਆ। ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਤਲਵੰਡੀ ਨੌ ਆਬਾਦ ਦੱਸਿਆ। ਜਿਸ ਪਾਸੋਂ ਪੁਲਿਸ ਨੇ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਤੀਸਰੇ ਮਾਮਲੇ ਵਿੱਚ ਥਾਣਾ ਸਦਰ ਜਗਰਾਉਂ ਦੇ ਇਹ ਐਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਦੁਰਾਨੇ ਚੈਕਿੰਗ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕੀ ਕੁਲਵੰਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਢੋਲਣ ਜੋ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚਦਾ ਹੈ ਤੇ ਅੱਜ ਵੀ ਪਿੰਡ ਬੂੜੇ ਤੋਂ ਚੌਂਕੀ ਮਾਨ ਵੱਲ ਜਾ ਰਿਹਾ ਹੈ ਪੁਲਿਸ ਨੇ ਮਿਲੀ ਸੂਚਨਾ ਦੇ ਆਧਾਰ ਤੇ ਕੁਲਵੰਤ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਚੰਡੀਗੜ੍ਹ ਦੀ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।
ਪੁਲਿਸ ਨੇ ਫੜੇ ਗਏ ਇਹਨਾਂ ਤਿੰਨਾਂ ਵਿਅਕਤੀਆਂ ਖਿਲਾਫ ਸੰਬੰਧਿਤ ਥਾਣਿਆਂ ਵਿੱਚ ਮਾਮਲਾ ਦਰਜ ਕਰ ਲਿਆ ਹੈ।