ਮੌਜ਼ੂਦਾ ਸਿੱਖ ਪੰਥ ਦੇ ਹਲਾਤਾਂ ਤੇ ਬਾਬਾ ਖੜਕ ਸਿੰਘ,ਮਾ ਤਾਰਾ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ - ਰਵੀਇੰਦਰ ਸਿੰਘ ਸਾਬਕਾ ਸਪੀਕਰ
- ਤਖ਼ਤਾਂ ਦੇ ਜਥੇਦਾਰਾਂ ਦਾ ਟਕਰਾਅ ਸਿੱਖ ਕੌਮ ਲਈ ਘਾਤਕ - ਰਵੀਇੰਦਰ ਸਿੰਘ
- ਦੇਸ਼ ਵਿਦੇਸ਼ 'ਚ ਵੱਸਦੇ ਸਿੱਖ ਤਖਤ ਸਾਹਿਬਾਨ ਦੇ ਜੱਥੇਦਾਰਾਂ ਦੇ ਆਦੇਸ਼ ਸੰਦੇਸ਼ ਨੂੰ ਇਲਾਹੀ ਰੂਪ ਸਮਝਦੇ ਹਨ - ਰਵੀਇੰਦਰ ਸਿੰਘ
ਚੰਡੀਗੜ੍ਹ 6 ਜੁਲਾਈ 2025 - ਅਕਾਲੀ ਦਲ ਦੇ ਸੀਨੀਅਰ ਆਗੂ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਿੱਖ ਪੰਥ ਦੇ ਮੌਜੂਦਾ ਬਣੇ ਹਲਾਤਾਂ ਤੇ ਜਾਰੀ ਪ੍ਰੈਸ ਬਿਆਨ ਚ ਟਿੱਪਣੀ ਕੀਤੀ ਹੈ ਕਿ ਕੌਮ ਦੀ ਲੀਡਰਸ਼ਿਪ ਨੂੰ ਬਾਬਾ ਖੜਕ ਸਿੰਘ ; ਮਾ ਤਾਰਾ ਸਿੰਘ ਦੀ ਸੋਚ ਤੇ ਪਹਿਰਾ ਦੇਣ ਨਾਲ ਹੀ ਰਾਜਸੀ ਪਕੜ ਮੁੜ ਅਤੀਤ ਵਾਂਗ ਬਣਾਈ ਜਾ ਸਕਦੀ ਹੈ।ਉਨਾ ਸਪਸ਼ਟ ਕੀਤਾ ਕਿ ਹੁਣ ਮੌਜੂਦਾ ਗੁਰੂ ਸਾਹਿਬ ਦੇ ਸਿਧਾਂਤ ਮੁਤਾਬਕ ਪੰਚਾਇਤੀ ਰੂਪ ਵਿਚ ਲੀਡਰਸ਼ਿਪ ਦੀ ਲੋੜ ਹੈ। ਕਿਉਂਕਿ ਇਕ ਵਿਅਕਤੀ ਵਿਸ਼ੇਸ਼ ਨੂੰ ਰੁਤਬਾ ਦੇ ਕੇ ਵੇਖ ਲਿਆ, ਜਿਨੇਂ ਪੰਥ ਦਾ ਨਾਂ ਵਰਨਣਯੋਗ ਨੁਕਸਾਨ ਕੀਤਾ। ਤਖ਼ਤਾਂ ਦੇ ਜਥੇਦਾਰਾਂ ਦਾ ਇਨਾਂ ਮਜ਼ਾਕ ਬਣਾ ਕੇ ਰੱਖ ਦਿੱਤਾ, ਸਿੱਖ ਕੌਮ ਘੋਰ ਨਿਰਾਸ਼ਾਂ ਚ ਹੈ।
ਉਨਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਦਾ ਟਕਰਾਅ ਸਿੱਖ ਕੌਮ ਲਈ ਬਹੁਤ ਘਾਤਕ ਸਿੱਧ ਹੋਵੇਗਾ,ਜਿਸ ਲਈ ਜ਼ੁੰਮੇਵਾਰ ਬਾਦਲ ਪਰਿਵਾਰ ਹੈ, ਅੱਜ ਸਮੁੱਚੇ ਸਿੱਖ ਪੰਥ ਦੀਆਂ ਨਜ਼ਰਾਂ ਅਕਾਲ ਤਖ਼ਤ ਸਾਹਿਬ ਤੇ ਕੇਂਦਰਤ ਹਨ। ਸਾਬਕਾ ਸਪੀਕਰ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੋ ਸਿਆਸੀ ਹਲਾਤ ਬਣੇ ਹਨ , ਉਨਾ ਦਾ ਮੁਕਾਬਲਾ ਕਰਨ ਲਈ
ਬੜੀ ਮਜ਼ਬੂਤ ,ਪਾਏਦਾਰ ਅਤੇ ਇਮਾਨਦਾਰ ਸਿੱਖ ਲੀਡਰਸ਼ਿਪ ਦੀ ਜਰੂਰਤ ਹੈ । ਸਿੱਖ ਵਿਰੋਧੀ ਸ਼ਕਤੀਆਂ ਪੰਥ ਚ ਪਏੇ ਰੇੜਕੇ ਦਾ ਲਾਭ ਲੈ ਰਹੀਆਂ ਹਨ। ਇਸ ਵੇਲੇ ਤਿਆਗ ਦੀ ਭਾਵਨਾ ਰੱਖਣ ਵਾਲੀ ਲੀਡਰਸ਼ਿਪ ਹੀ ਪੰਜਾਬ ਅਤੇ ਪੰਥਕ ਮਸਲਿਆਂ ਦਾ ਹਲ ਕਰ ਸਕਦੀ ਹੈ। ਸ ਰਵੀਇੰਦਰ ਸਿੰਘ ਮੁਤਾਬਕ ਸਾਜਸ਼ੀ; ਲਾਲਚੀ ਕਿਸਮ ਦੇ ਕੁਝ ਲੀਡਰ ਪੰਜਾਬ ਤੇ ਪ੍ਰਾਂਤ ਦੇ ਹਿੱਤਾਂ ਵਿਰੁੱਧ ਸਿਆਸੀ ਰੋਟੀਆਂ ਸੇਕ ਰਹੇ ਹਨ। ਜੇਕਰ ਸਿੱਖ ਲੀਡਰਸ਼ਿਪ ਨੇ ਪੰਥਕ ਹਿਤਾਂ ਤੋਂ ਪਾਸਾ ਵਟਿਆ ਤਾਂ ਕਦੇ ਵੀ ਪਹਿਲਾਂ ਵਰਗੀ ਸ਼ਾਨ ਨਹੀ.ਬਣ ਸਕੇਗੀ।