ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਨਾਵਲ ਮੰਡੀ ਰਹੀਮ ਖਾਂ 'ਤੇ ਕਰਵਾਈ ਗੋਸ਼ਟੀ
ਬਰਨਾਲਾ, 11 ਮਈ 2025 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ।। ਇਸ ਸਮਾਗਮ ਵਿੱਚ ਨਾਵਲਕਾਰ ਸੁਖਵਿੰਦਰ ਸਿੰਘ ਬਾਲੀਆਂ ਦੇ ਨਾਵਲ ਮੰਡੀ ਰਹੀਮ ਖਾਂ ਉਪਰ ਗੋਸ਼ਟੀ ਕਰਵਾਈ ਜਿਸ ਉੱਪਰ ਪਰਚਾ ਪੜਦਿਆਂ ਡਾ ਰਾਮਪਾਲ ਸਿੰਘ ਸ਼ਾਹਪੁਰੀ ਨੇ ਕਿਹਾ ਕਿ ਮੰਡੀ ਰਹੀਮ ਖਾਂ ਨਾਵਲ ਮਲਵਈਆਂ ਦੇ ਮਿਹਨਤੀ ਸੁਭਾਅ ਅਤੇ ਸੰਘਰਸ਼ ਵਿੱਚੋਂ ਜ਼ਿੰਦਗ਼ੀ ਤਲਾਸ਼ਣ ਦੇ ਖ਼ਿਆਲ ਦਾ ਖ਼ੂਬਸੂਰਤ ਬਿਰਤਾਂਤ ਹੈ। ਇਹ ਨਾਵਲ ਮਾਲਵੇ ਦੇ ਪੁਰਾਤਨ ਪੇਂਡੂ ਜੀਵਨ ਦੀ ਯਥਾਰਥਕ ਝਲਕ ਨੂੰ ਪੇਸ਼ ਕਰਦਾ ਹੈ।।
ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਸੁਖਵਿੰਦਰ ਸਿੰਘ ਬਾਲੀਆਂ ਦਾ ਨਾਵਲ ਭਾਵੇਂ ਉਨੀਵੀਂ ਸਦੀ ਦੇ ਬਿਰਤਾਂਤ ਤੋਂ ਸ਼ੁਰੂ ਹੁੰਦਾ ਹੈ, ਇਹ ਅਜੋਕੇ ਸਮੇਂ ਵਿੱਚ ਪੈਦਾ ਹੋਏ ਧਾਰਮਿਕ ਤੇ ਜਾਤ-ਪਾਤ ਆਧਾਰ ਸਮਾਜ ਦੇ ਆਧਾਰ ਤੇ ਫਿਰਕਾਪ੍ਰਸਤ ਲੋਕਾਂ ਦੀਆਂ ਕੋਝੀਆਂ ਚਾਲਾਂ ਦੇ ਪਰਦੇ ਉਧੇੜਦਾ ਹੈ।
ਇਸ ਨਾਵਲ ਵਿੱਚ ਮਲਵਈ ਲੋਕਾਂ ਦੇ ਜੀਵਨ ਦੀ ਸੰਘਰਸ਼ਮਈ ਜ਼ਿੰਦਗੀ ਦਾ ਚਿਤਰਣ ਹੈ ਉੱਥੇ ਦੇਸ਼ ਦੇ ਬਟਵਾਰੇ ਦੀਆਂ ਮਾਨਸਿਕ ਪੀੜਾਂ ਉਦਰੇਵਿਆਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਹੈ
ਕਹਾਣੀਕਾਰ ਪਰਮਜੀਤ ਮਾਨ ਨੇ ਕਿਹਾ ਕਿ ਅੱਜ ਵੀ ਲੋਕਾਂ ਦੀ ਮਾਨਸਿਕਤਾ ਉਹੀ ਹੈ ਜੋ ਵੰਡ ਵੇਲੇ ਸੀ ਭਾਵੇਂ ਕਿ ਨਫਰਤ ਫੈਲਾਉਣ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ ਅਤੇ ਪਿਆਰ ਮੁਹੱਬਤ ਦੀਆਂ ਸਾਂਝਾਂ ਨੂੰ ਵਧਾਉਣ ਵਾਲੇ ਲੋਕ ਵੱਧ ਹੁੰਦੇ ਹਨ।
ਇਹ ਨਾਵਲ ਦੋਨਾਂ ਮੁਲਕਾਂ ਪਾਕਿਸਤਾਨ ਤੇ ਭਾਰਤ ਵਿਚਲੇ ਖਾਸ ਤੌਰ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੋਕਾਂ ਦੇ ਦੁਖਾਂਤ ਦੀਆਂ ਉਹਨਾਂ ਪ੍ਰਸਥਿਤੀਆਂ ਦਾ ਚਸ਼ਮਦੀਦ ਗਵਾਹ ਬਣਦਾ ਹੈ ਜਿਨਾਂ ਦੀ ਇੱਜਤ ਅਣਖ ਆਬਰੂ ਫਿਰਕਾਪ੍ਰਸਤੀ ਦੀ ਭੇਟ ਚੜ੍ਹ ਗਏ।
ਇਹਨਾਂ ਤੋਂ ਇਲਾਵਾ ਤੇਜਾ ਸਿੰਘ ਤਿਲਕ ਜੁਗਰਾਜ ਧੌਲਾ ਕੰਵਰਜੀਤ ਭੱਠਲ ਸੰਪਾਦਕ ਕਲਾਕਾਰ ਦਰਸ਼ਨ ਸਿੰਘ ਗੁਰੂ ਡਾ ਭੁਪਿੰਦਰ ਸਿੰਘ ਬੇਦੀ ਜਗਤਾਰ ਸਿੰਘ ਕੱਟੂ ਹਾਕਮ ਸਿੰਘ ਰੂੜੇਕੇ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਇਸ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਜੰਗੀਰ ਸਿੰਘ ਦਿਲਬਰ ਰਘਵੀਰ ਸਿੰਘ ਗਿੱਲ ਕੱਟੂ ਰਾਮ ਸਿੰਘ ਬੀਹਲਾ ਸੁਖਵਿੰਦਰ ਸਿੰਘ ਸਨੇਹ ਸੁਖਦੇਵ ਸਿੰਘ ਔਲਖ ਰਾਜਿੰਦਰ ਸ਼ੌਂਕੀ ਸੁਦਰਸ਼ਨ ਗੁਡੂ ਮਨਦੀਪ ਸ਼ਾਇਰ ਗੁਰਤੇਜ ਸਿੰਘ ਮੱਖਣ ਰਾਮ ਸਿੰਘ ਹਠੂਰ ਡਾ ਗਗਨਦੀਪ ਸਿੰਘ ਸੰਧੂ ਜਗਜੀਤ ਕੌਰ ਢਿਲਵਾਂ ਸੁਖਵਿੰਦਰ ਸਿੰਘ ਆਜ਼ਾਦ ਕੁਲਵੰਤ ਸਿੰਘ ਧਿੰਗੜ ਇਕਬਾਲ ਕੌਰ ਉਦਾਸੀ ਰਜਨੀਸ਼ ਕੌਰ ਬਬਲੀ ਬਘੇਲ ਸਿੰਘ ਧਾਲੀਵਾਲ ਮਾਲਵਿੰਦਰ ਸ਼ਾਇਰ ਸਰੂਪ ਚੰਦ ਹਰੀਗੜ ਸੁਖਵਿੰਦਰ ਸਿੰਘ ਦਾਨਗੜ ਮੇਜਰ ਸਿੰਘ ਗਿੱਲ ਰਾਮ ਸਰੂਪ ਸ਼ਰਮਾ ਤੇਜਿੰਦਰ ਚੰਡਿਹੋਕ ਜਤਿੰਦਰ ਸਿੰਘ ਉਪਲੀ ਇਕਬਾਲ ਦੀਨ ਬਾਠਾਂ ਜੁਗਰਾਜ ਚੰਦ ਰਾਏਸਰ ਚਤਿੰਦਰ ਸਿੰਘ ਰੁਪਾਲ ਡਾ ਉਜਾਗਰ ਸਿੰਘ ਮਾਨ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।