ਭਾਰਤ-ਪਾਕਿਸਤਾਨ ਯੁੱਧ ਨੂੰ ਦੇਖਦਿਆਂ ਕੋਵਿਡ ਵਲੰਟੀਅਰ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਏ
ਅਸ਼ੋਕ ਵਰਮਾ
ਬਠਿੰਡਾ, 11 ਮਈ 2025: ਭਾਰਤ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਕੋਵਿਡ ਵਲੰਟੀਅਰਾਂ ਨੇ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਬਠਿੰਡਾ ਨੇ ਦੱਸਿਆ ਕੀ ਜੇਕਰ ਕਿਸੇ ਵੀ ਸਮੇਂ ਪੰਜਾਬ ਵਿੱਚ ਮੈਡੀਕਲ ਤੇ ਪੈਰਾਂ ਮੈਡੀਕਲ ਸਟਾਫ ਦੀ ਲੋੜ ਪੈਂਦੀ ਹੈ ਤਾਂ ਕੋਵਿਡ-19 ਵਲੰਟੀਅਰਜ਼ ਪਹਿਲ ਦੇ ਅਧਾਰ ਤੇ ਆਪਣੀ ਸੇਵਾਵਾਂ ਦੇਣ ਲਈ ਤਿਆਰ ਹਨ। ਇਸ ਦੇ ਸੰਬੰਧ ਵਿੱਚ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਕੋਵਿਡ ਵਲੰਟੀਅਰ ਨੇ ਕੋਰੋਨਾ ਕਾਲ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਤੇ ਹੁਣ ਵੀ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਸਰਕਾਰ ਤੇ ਆਮ ਲੋਕਾਂ ਦੀ ਸੇਵਾ ਲਈ ਪਹਿਲਾਂ ਦੀ ਤਰਾਂ ਹੀ ਸੇਵਾਵਾਂ ਨਿਭਾਉਣ ਲਈ ਤਿਆਰ ਹਨ।
ਉਨ੍ਹਾਂ ਦੱਸਿਆ ਕਿ ਡੀ.ਸੀ. ਬਠਿੰਡਾ ਨੇ ਸਾਨੂੰ ਕਿਹਾ ਕਿ ਜੇਕਰ ਆਉਂਣ ਵਾਲੇ ਸਮੇਂ ਵਿੱਚ ਤੁਹਾਡੀਆ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਕੋਵਿਡ ਵਲੰਟੀਅਰ ਨੂੰ ਜ਼ਰੂਰ ਬੁਲਾਇਆਂ ਜਾਵੇਗਾ। ਉਹਨਾਂ ਨੇ ਮੰਗ ਪੱਤਰ ਰਸੀਵ ਕਰਕੇ ਸੈਕਟਰੀ ਨੂੰ ਭੇਜ ਦਿੱਤਾ।ਇਸ ਸ਼ੁਭਮ ਗਰੋਵਰ ਬਠਿੰਡਾ, ਜ਼ਿਲਾ ਵਾਇਸ ਪ੍ਰਧਾਨ ਜਗਮੇਲ ਸਿੰਘ ਬਠਿੰਡਾ, ਸੂਬਾ ਚੈਅਰਮੈਨ ਸਤਨਾਮ ਸਿੰਘ ਗੁੰਮਟੀ, ਵੀਰਪਾਲ ਕੌਰ ਤੇ ਹੋਰ ਕਮੇਟੀ ਮੈਂਬਰ ਸ਼ਾਮਿਲ ਸਨ।