ਅਮਰੀਕਾ ਤੋਂ ਡਿਪੋਰਟ ਹੋਇਆ ਹਰਿਆਣਾ ਦਾ ਨੌਜਵਾਨ ਗ੍ਰਿਫਤਾਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ : ਹਰਿਆਣਾ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਹ ਨੌਜਵਾਨ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਭੇਜੇ ਗਏ ਦੂਸਰੇ ਜਥੇ ਵਿੱਚ ਸ਼ਾਮਿਲ ਸੀ। ਇਸ ਨੌਜਵਾਨ ਮੁਲਜਮ ਦਾ ਨਾਮ ਸਾਹਿਲ ਵਰਮਾ ਹੈ ਅਤੇ ਇਹ ਇੱਕ ਛੇੜਛਾੜ ਦੇ ਮਾਮਲੇ ਵਿੱਚ ਸ਼ਾਮਿਲ ਸੀ ਅਤੇ ਪੁਲਿਸ ਤੋਂ ਬਚਣ ਲਈ ਅਮਰੀਕਾ ਦੌੜ ਗਿਆ ਸੀ । ਹੁਣ ਜਦੋਂ ਅਮਰੀਕਾ ਤੋਂ ਡਿਪੋਰਟ ਹੋ ਕੇ ਦੂਸਰਾ ਜੱਥਾ ਅੰਮ੍ਰਿਤਸਰ ਪੁੱਜਾ ਤਾਂ ਹਰਿਆਣਾ ਪੁਲਿਸ ਨੇ ਸਾਹਿਲ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ।