ਪਲਾਹੀ ਵਿਖੇ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ 21 ਫਰਵਰੀ ਮਨਾਇਆ
*ਵਿਸ਼ਾਲ ਸ਼ੋਭਾ ਯਾਤਰਾ 22 ਫਰਵਰੀ ਨੂੰ ਕੱਢੀ ਜਾਵੇਗੀ
ਫਗਵਾੜਾ, 14 ਫਰਵਰੀ 2025 ; ਪਿੰਡ ਪਲਾਹੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਵਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਲਾਹੀ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਰਵੀ ਪਾਲ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਦੱਸਿਆ ਕਿ ਇਹ ਪ੍ਰਕਾਸ਼ ਦਿਹਾੜਾ 21, 22 ਅਤੇ 23 ਫਰਵਰੀ 2025 ਨੂੰ ਸਮੂਹ ਪਿੰਡ ਨਿਵਾਸੀਆਂ ਅਤੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।
ਉਹਨਾਂ ਨੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 21 ਫਰਵਰੀ ਨੂੰ ਨਿਸ਼ਾਨ ਸਾਹਿਬ ਦੀ ਰਸਮ ਕਰਨ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾਣਗੇ। 22 ਫਰਵਰੀ, ਦਿਨ ਸ਼ਨੀਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਦੁਪਹਿਰ 1 ਵਜੇ ਆਰੰਭ ਹੋਵੇਗੀ, ਜਿਸ ਵਿੱਚ ਢਾਡੀ ਜੱਥਾ ਜਰਨੈਲ ਸਿੰਘ ਬੈਂਸ, ਪਿੰਡ ਲੱਲੀਆਂ ਵਾਲੇ ਮਨਦੀਪ ਸਿੰਘ (ਦੀਪਾ) ਪਲਾਹੀ ਵਾਲੇ ਵਾਰਾਂ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 23 ਫਰਵਰੀ, ਦਿਨ ਐਤਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਇੰਟਰਨੈਸ਼ਨਲ ਕੀਰਤਨੀ ਜੱਥਾ ਭਾਈ ਗੁਰਦੀਪ ਸਿੰਘ ਪ੍ਰੇਮਪੁਰ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਪੀਟਰ ਕੁਮਾਰ, ਉਪ ਪ੍ਰਧਾਨ ਕਮਲਦੀਪ, ਜਨਰਲ ਸਕੱਤਰ ਸੁਖਵਿੰਦਰ ਸਿੰਘ, ਖਜ਼ਾਨਚੀ ਹੈਪੀ ਭਲਵਾਨ, ਪ੍ਰਚਾਰਕ ਸਕੱਤਰ ਪੀਟਰ ਕੁਮਾਰ, ਮੁੱਖ ਸਲਾਹਕਾਰ ਮੱਖਣ ਚੰਦ, ਮਦਨ ਲਾਲ, ਮੈਂਬਰ ਰਾਮ ਜੀ, ਗਗਨਦੀਪ ਮਨੀਸ਼, ਲੇਖਰਾਜ, ਵਿਜੈ ਕੁਮਾਰ, ਅਮਰੀਕ (ਘੁੱਲਾ), ਹੈਪੀ ਪਾੱਲ, ਰੁਪਿੰਦਰ ਸਿੰਘ, ਨਿਰਮਲ ਜੱਸੀ ਆਦਿ ਹਾਜ਼ਰ ਸਨ।