ਆਮ ਲੋਕਾਂ ਤੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਵਿਚਾਰ ਚਰਚਾ ਕਰਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਸਾਥੀ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 4 ਫਰਵਰੀ 2025 : ਯੂਨੀਅਨ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਬਜ਼ਟ ਆਮ ਦਰਮਿਆਨੇ ਵਰਗ ਅਤੇ ਗ਼ਰੀਬਾਂ ਨਾਲ ਕੋਝਾ ਮਜ਼ਾਕ ਸਾਬਤ ਹੋਇਆ , ਇਹ ਵਿਚਾਰ ਪ੍ਰਗਟ ਕਰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਲਈ ਕੋਈ ਵਿਸ਼ੇਸ਼ ਐਲਾਨ ਨਾ ਕਰਕੇ ਭਾਜਪਾ ਸਰਕਾਰ ਨੇ ਪੰਜਾਬ ਵਿਰੋਧੀ ਹੋਣਾ ਸਾਬਤ ਕੀਤਾ ਹੈ , ਆਮ ਲੋਕਾਂ ਤੇ ਗਰੀਬ ਗੁਰਬੇ ਲੋਕਾਂ ਲਈ ਕੋਈ ਵਿਸ਼ੇਸ਼ ਰਿਆਇਤਾਂ ਨਾ ਦੇਣ ਬਾਰੇ ਬੋਲਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਸਰਕਾਰ ਦੇਸ਼ ਵਿੱਚ ਧਾਰਮਿਕ ਪਾੜਾ ਵਧਾੳਣ ਦੇ ਉਪਰਾਲੇ ਵਜੋਂ ਜਾਣੀ ਜਾਵੇਗੀ , ਦੇਸ਼ ਵਾਸੀਆਂ ਨੇ ਜੋ ਸੋਚ ਕੇ ਵੋਟਾਂ ਪਾਈਆਂ ਸਨ ਮੋਦੀ ਸਰਕਾਰ ਇੱਕ ਵੀ ਲੋਕ ਪੱਖੀ ਵਿਚਾਰਧਾਰਾ ਤੇ ਖਰੀ ਨਹੀਂ ਉਤਰਦੀ ਨਜਰ ਆ ਰਹੀ , ਅੱਜ ਪੇਸ਼ ਕੀਤੇ ਬਜ਼ਟ ਵਿਚ ਵਿੱਚ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਕਿਸਾਨਾਂ,ਵਿੳਪਾਰੀਆਂ , ਮਜ਼ਦੂਰਾਂ ਤੇ ਪਛੜੇ ਵਰਗਾਂ ਲਈ ਕੋਈ ਵਿਸ਼ੇਸ਼ ਰਿਆਇਤਾਂ ਨਹੀਂ ਐਲਾਨੀਆਂ ਗਈਆਂ , ਕੁੱਲ ਮਿਲਾਕੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਨੂੰ ਲੋਕ ਵਿਰੋਧੀ ਹੀ ਆਖਿਆ ਜਾ ਸਕਦਾ ਹੈ , ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ,ਗੁਰਚਰਨ ਸਿੰਘ ਬਲੱਗਣ,ਇੰਦਰ ਸਿੰਘ ਮੀਆਂ ਪੁਰ, ਦਲੇਰ ਸਿੰਘ ਸਰਪੰਚ ਆਦਿ ਨੇ ਵੀ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਨੂੰ ਨਕਾਰਦਿਆਂ ਆਖਿਆ ਕਿ ਇਸ ਬਜ਼ਟ ਵਿੱਚ ਗਰੀਬ, ਪੇਂਡੂ ਖੇਤਰਾਂ ਵਿੱਚ ਕੋਈ ਨਵੀਂ ਸਕੀਮ ਜਾਂ ਰੁਜ਼ਗਾਰ ਸਾਧਨ ਤੇ ਸਰਕਾਰੀ ਨੌਕਰੀਆਂ ਦੇ ਮੌਕੇ ਪੈਦਾ ਕਰਨ ਬਾਰੇ ਕੁੱਝ ਵੀ ਨਹੀਂ ਕਿਹਾ ਗਿਆ , ਇਹ ਬਜ਼ਟ ਗਰੀਬ ਤੇ ਕਿਸਾਨ ਮਜ਼ਦੂਰ ਵਿਰੋਧੀ ਹੈ