ਕਿਸਾਨ ਮੋਰਚਾ ਤਹਿਸੀਲ ਗੁਰਦਾਸਪੁਰ ਨੇ 26 ਜਨਵਰੀ ਦੇ ਟਰੈਕਟਰ ਮਾਰਚ ਦੀ ਸਫਲਤਾ ਲਈ ਕੀਤੀ ਮੀਟਿੰਗ
- ਕਰੀਬ 300 ਟਰੈਕਟਰਾਂ ਦਾ ਵੱਡਾ ਕਾਫਲਾ ਪਿੰਡਾਂ ਵਿੱਚ ਮਾਰਚ ਕਰਨ ਉਪਰੰਤ ਸ਼ਹਿਰ ਗੁਰਦਾਸਪੁਰ ਵਿੱਚ ਇਕੱਤਰ ਹੋ ਕੇ ਕਰੇਗਾ ਮਾਰਚ
ਰੋਹਿਤ ਗੁਪਤਾ
ਗੁਰਦਾਸਪੁਰ 21 ਜਨਵਰੀ ਸੰਯੁਕਤ ਕਿਸਾਨ ਮੋਰਚਾ (ਭਾਰਤ )ਦੇ ਸੱਦੇ ਤੇ ਦੇਸ਼ ਭਰ ਵਿੱਚ ਤਹਿਸੀਲਾਂ ਬਲਾਕਾਂ ਜਿਲਿਆਂ ਵਿੱਚ ਟਰੈਕਟਰ ਮਾਰਚ ਕਰਨ ਦੇ ਫੈਸਲੇ ਨੂੰ ਲਾਗੂ ਕਰਨ ਹਿੱਤ ਅੱਜ ਸੰਯੁਕਤ ਕਿਸਾਨ ਮੋਰਚਾ ਤਹਿਸੀਲ ਗੁਰਦਾਸਪੁਰ ਦੀ ਇੱਕ ਭਰਵੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਚੰਨਣ ਸਿੰਘ ਦੋਰਾਂਗਲਾ ਨੇ ਕੀਤੀ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ ਸੁਖਦੇਵ ਸਿੰਘ ਭਾਗੋ ਕਾਵਾਂ ਮੰਗਤ ਸਿੰਘ ਜੀਵਨ ਚੱਕ ਗੁਰਦੀਪ ਸਿੰਘ ਮੁਸਤਫਾਬਾਦ ਬਲਬੀਰ ਸਿੰਘ ਬੈਂਸ ਗੁਰਮੀਤ ਸਿੰਘ ਹਜ਼ਤਨਗਰ ਮੱਖਣ ਸਿੰਘ ਤਿੱਬੜ ਅਜੀਤ ਸਿੰਘ ਹੁੰਦਲ ਰਜਿੰਦਰ ਸਿੰਘ ਸੋਨਾ ਘਰਾਲਾ ਕਪੂਰ ਸਿੰਘ ਘੁੰਮਣ ਕੁਲਜੀਤ ਸਿੰਘ ਸਿੱਧਵਾ ਜਮੀਤਾ ਰਘਬੀਰ ਸਿੰਘ ਚਾਹਲ ਆਦਿ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਕੌਮੀ ਖੇਤੀ ਮੰਡੀ ਨੀਤੀ ਖਰੜੇ ਨੂੰ ਕਾਨੂੰਨ ਦਾ ਰੂਪ ਦੇ ਕੇ ਫਿਰ ਤੋਂ ਪਹਿਲਾਂ ਵਾਲੇ ਉਹ ਤਿੰਨੇ ਕਾਲੇ ਕਾਨੂੰਨ ਜੋ ਐਸ ਕੇ ਐਮ ਨੇ ਲੰਬੀ ਜਦੋਜਹਿਦ ਰਾਹੀਂ ਰੱਦ ਕਰਾਏ ਸਨ ਉਹਨਾਂ ਨੂੰਫੇਰ ਤੋਂ ਲਾਗੂ ਕਰਨਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ ਵਿੱਚ ਲਾਗੂ ਨਹੀਂ ਹੋਣ ਦਿੱਤੇ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਖਰੜਾ ਰੱਦ ਕਰਾਉਣ ਅਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾਉਣ, ਮਜ਼ਦੂਰਾਂ ਲਈ ਮਨਰੇਗਾ ਦਾ ਸਾਰਾ ਸਾਲ ਕੰਮ ਤੇ 600 ਦਿਹਾੜੀ ਅਤੇ ਸਭ ਨਾਗਰਿਕਾਂ ਲਈ 10 ਹਜ਼ਾਰ ਬੁਢਾਪਾ ਪੈਨਸ਼ਨ ਲਈ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਕਰੀਬ ਸਾਰੇ ਹੀ ਬਲਾਕਾਂ ਤਹਿਸੀਲਾਂ ਵਿੱਚ ਅਤੇ ਪਿੰਡਾਂ ਵਿੱਚ ਇਹ ਵੱਖਰੇ ਵੱਖਰੇ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਵੇਗੀ ਕਿ ਅਗਰ ਉਸਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਤੋਂ ਦੇਸ਼ ਦੇ ਕਿਸਾਨ ਮਜ਼ਦੂਰ ਵੱਡਾ ਸੰਘਰਸ਼ ਕਰਨਗੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਵੱਖ ਵੱਖ ਪਿੰਡਾਂ ਵਿੱਚੋਂ ਮਾਰਚ ਕਰਨ ਉਪਰੰਤ ਲਗਭਗ 300 ਟਰੈਕਟਰ ਦਾ ਪੁੱਡਾ ਕਲੋਨੀ ਬਬੱਰੀ ਚੌਂਕ ਵਿਖੇ ਇਕੱਤਰ ਹੋਣਗੇ ਅਤੇ ਉਪਰੰਤ 12 ਤੋਂ 3 ਵਜੇ ਤੱਕ ਵੱਖ-ਵੱਖ ਬਾਜ਼ਾਰਾਂ ਚੌਂਕਾਂ ਤੋਂ ਹੋ ਕੇ ਕਾਹਨੂੰਵਾਨ ਚੌਂਕ ਖਤਮ ਹੋ ਹੋਵੇਗਾ।
ਇਸ ਮੌਕੇ ਹੋਰਨਾਂ ਤੇ ਇਲਾਵਾ ਖਜਾਨ ਸਿੰਘ ਪੰਧੇਰ ਬਲਪ੍ਰੀਤ ਸਿੰਘ ਪ੍ਰਿੰਸ ਘਰਾਲਾ ਬਲਬੀਰ ਸਿੰਘ ਉਚੱਧਕਾਲਾ ਸਤਿੰਦਰ ਸਿੰਘ ਕਾਹਲੋ ਬੋਬੀ ਹਜਯਾਤਨਗਰ ਗੁਰਦੀਪ ਸਿੰਘ ਬਾਠਾਂ ਵਾਲੀ ਗਰਮੇਸ਼ ਸਿੰਘ ਲੱਧਾ ਮੁੰਡਾ ਆਦਿ ਵੀ ਹਾਜ਼ਰ ਸਨ।