ਅੱਖਾਂ ’ਚ ਅੱਥਰੂ ਚਿਹਰਿਆਂ ਤੇ ਮਾਣ -ਇੱਕੋ ਦਿਨ ਦੋ ਡੇਰਾ ਸਿਰਸਾ ਪੈਰੋਕਾਰਾਂ ਦੇ ਸਰੀਰਦਾਨ
ਅਸ਼ੋਕ ਵਰਮਾ
ਬਠਿੰਡਾ, 6 ਜਨਵਰੀ 2025: ਅੱਖਾਂ ’ਚ ਅੱਥਰੂ ਅਤੇ ਚਿਹਰਿਆਂ ਤੇ ਮਾਨਵਾਾ ਭਲਾਈ ਕਰਨ ਦਾ ਮਾਣ । ਇਹ ਬਿਰਤਾਂਤ ਬਠਿੰਡਾ ਸ਼ਹਿਰ ਦਾ ਹੈ ਜਿੱਥੇ ਅੱਜ ਦੋ ਡੇਰਾ ਸਿਰਸਾ ਪੈਰੋਕਾਰ ਔਰਤਾਂ ਦੇ ਸਰੀਰਦਾਨ ਕੀਤੇ ਗਏ ਜਿੰਨ੍ਹਾਂ ਨੂੰ ਭਵਿੱਖ ’ਚ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਬਣਨ ਵਾਲੇ ਸਿਖਿਆਰਥੀਆਂ ਵੱਲੋਂ ਮੈਡੀਕਲ ਖੋਜ ਕਾਰਜਾਂ ਲਈ ਵਰਤਿਆ ਜਾਏਗਾ। ਅੱਜ ਜਦੋਂ ਇੰਨ੍ਹਾਂ ਮ੍ਰਿਤਕ ਦੇਹਾਂ ਨੂੰ ਰਵਾਨਾ ਕੀਤਾ ਗਿਆ ਤਾਂ ਮੌਕੇ ਤੇ ਹਾਜ਼ਰ ਡੇਰਾ ਪ੍ਰੇਮੀਆਂ ਨੇ ਜਬ ਤੱਕ ਸੂਰਜ ਚਾਂਦ ਰਹੇਗਾ ਸਰੀਰਦਾਨੀਆਂ ਦਾ ਨਾਮ ਰਹੇਗਾ ਦੇ ਜੋਸ਼ੀਲੇ ਨਾਅਰੇ ਲਾਏ ਅਤੇ ਭਵਿੱਖ ’ਚ ਇਸ ਤਰਾਂ ਦੇ ਕਾਰਜ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਡੇਰਾ ਸਿਰਸਾ ਵੱਲੋਂ ਸਮਾਜਿਕ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਬਣਾਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵੱਡੀ ਗਿਣਤੀ ਪੁਰਸ਼ ਅਤੇ ਮਹਿਲਾ ਵਲੰਟੀਅਰਾਂ ਨੇ ਮ੍ਰਿਤਕ ਬੀਬੀਆਂ ਦੀਆਂ ਦੇਹਾਂ ਨੂੰ ਅੰਤਿਮ ਸਲੂਟ ਵੀ ਕੀਤਾ।
ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਦਿੱਤੀ ਜਾਂਦੀ ਪ੍ਰੇਰਣਾ ਤੇ ਚੱਲਦਿਆਂ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਦੀ ਲੜੀ ’ਚ ਸ਼ਾਮਲ ਅਮਰ ਸੇਵਾ ਮੁਹਿੰਮ ਤਹਿਤ ਅੱਜ ਇਹ ਪਹਿਲਕਦਮੀ ਕੀਤੀ ਗਈ ਹੈ।ਬਠਿੰਡਾ ’ਚ ਨਵੇਂ ਸਾਲ ਦੇ ਇਹ ਪਹਿਲੇ ਸਰੀਰਦਾਨ ਹਨ ਜਦੋਂਕਿ ਕੁੱਲ ਗਿਣਤੀ ਮੁਤਾਬਕ ਇੰਨ੍ਹਾਂ ਦਾ 120ਵਾਂ ਅਤੇ 121ਵਾਂ ਸਥਾਨ ਬਣਦਾ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇੰਨ੍ਹਾਂ ਬੀਬੀਆਂ ਨੇ ਮੌਤ ਉਪਰੰਤ ਆਪੀਣਾ ਸਰੀਰਦਾਨ ਕਰਨ ਦਾ ਅਗੇਤਾ ਹੀ ਪ੍ਰਣ ਕੀਤਾ ਹੋਇਆ ਸੀ ਜਿਸ ਨੂੰ ਅੱਜ ਉਨ੍ਹਾਂ ਦੇ ਪ੍ਰੀਵਾਰਾਂ ਨੇ ਪੂਰਾ ਕੀਤਾ।ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿਦ ਸਿੰਘ ਨਗਰ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਸ੍ਰੀ ਸਿੱਧੀ ਵਿਨਾਇਕ ਮੈਡੀਕਲ ਕਾਲਜ ਅਤੇ ਹਸਪਤਾਲ, ਚੰਦੌਸੀ ਰੋਡ, ਭਵਾਨੀਪੁਰ ਸੰਭਲ (ਉਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਲਈ ਸੌਂਪਿਆ।
ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਹਰਬੰਸ ਕੌਰ ਇੰਸਾਂ (74) ਵਾਰਡ ਨੰਬਰ 3, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪਤੀ ਜੱਗਾ ਸਿੰਘ ਇੰਸਾਂ, ਪੁੱਤਰ ਗੁਰਜੰਟ ਸਿੰਘ ਇੰਸਾਂ ਟੇਲਰ ਮਾਸਟਰ, ਅਵਤਾਰ ਸਿੰਘ, ਨੂੰਹ ਕਰਮਜੀਤ ਕੌਰ ਇੰਸਾਂ (ਪ੍ਰੇਮੀ ਸੰਮਤੀ ਸੇਵਾਦਾਰ) ਧੀ ਸ਼ਿੰਦਰਪਾਲ ਕੌਰ ਇੰਸਾਂ, ਜਵਾਈ ਰਣਜੋਧ ਸਿੰਘ ਇੰਸਾਂ, ਪੋਤਰੇ ਜਸਵੀਰ ਇੰਸਾਂ, ਪੋਤਰੀਆਂ ਸਰਬਜੀਤ ਇੰਸਾਂ, ਕਮਲਜੀਤ ਇੰਸਾਂ, ਪੜਪੋਤਰੇ ਗੁਰਨੂਰ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਦਾਨ ਕੀਤਾ ਹੈ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਭੈਣ ਜਰੀਨਾ ਇੰਸਾਂ ਨੇ ਦੱਸਿਆ ਕਿ ਮਾਤਾ ਹਰਬੰਸ ਕੌਰ ਇੰਸਾਂ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕਰਦਿਆਂ ਮਨੁੱਖਤਾ ਪ੍ਰਤੀ ਆਪਣਾ ਫਰਜ਼ ਪੂਰਾ ਕੀਤਾ ਹੈ। ਇਸ ਮੌਕੇ 85 ਮੈਂਬਰ ਵਿਕਾਸ ਇੰਸਾਂ ਨੇ ਦੱਸਿਆ ਕਿ ਮਾਤਾ ਹਰਬੰਸ ਕੌਰ ਇੰਸਾਂ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਵੇਲੇ ਨਾਲ ਜੁੜੇ ਅਤੇ ਉਨ੍ਹਾਂ ਨੇ ਇਸ ਦੌਰਾਨ ਖੁਦ ਵੀ ਮਾਨਵਤਾ ਪੱਖੀ
ਅਮਰ ਸੇਵਾ ਮੁਹਿੰਮ ਤਹਿਤ ਬਲਾਕ ਬਠਿੰਡਾ ’ਚ ਦੂਜਾ ਸਰੀਰਦਾਨ ਏਰੀਆ ਪਰਸ ਰਾਮ ਨਗਰ-ਬੀ ਵਿਚ ਕੀਤਾ ਗਿਆ ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਕੁਸ਼ੱਲਿਆ ਦੇਵੀ ਇੰਸਾਂ, ਗਲੀ ਨੰ.2/4, ਪਰਸ ਰਾਮ ਨਗਰ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪਤੀ ਰਾਜ ਕੁਮਾਰ ਇੰਸਾਂ, ਪੁੱਤਰ ਸੰਜੀਵ ਇੰਸਾਂ, ਧੀ ਰੀਤੂ ਬਾਲਾ ਇੰਸਾਂ, ਜਵਾਈ ਚਰਨਤੀਤ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਮੈਡੀਕਲ ਖੋਜਾਂ ਲਈ ਮਾਇਓ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਗਡੀਆ, ਬਾਰਾਬਾਂਕੀ, (ਉਤਰ ਪ੍ਰਦੇਸ਼) ਨੂੰ ਦਾਨ ਕੀਤਾ।ਇਸ ਮੌਕੇ ਏਰੀਆ ਪ੍ਰੇਮੀ ਸੇਵਕ ਹਰੀਕ੍ਰਿਸ਼ਨ ਇੰਸਾਂ ,85 ਮੈਂਬਰ ਰਜਿੰਦਰ ਗੋਇਲ ਇੰਸਾਂ, ਮੇਘਰਾਜ ਇੰਸਾਂ, ਕਾਸ਼ੀ ਨਾਥ ਇੰਸਾਂ, ਕੁਲਦੀਪ ਇੰਸਾਂ, ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ, ਸੀਨੀਅਰ ਪ੍ਰੇਮੀ ਸੰਮਤੀ ਸੇਵਾਦਾਰ ਸੁਰੇਸ਼ ਭੋਲਾ ਇੰਸਾਂ, ਬਲਦੇਵ ਇੰਸਾਂ, ਪ੍ਰੇਮੀ ਸੰਮਤੀ ਸੇਵਾਦਾਰ ਅਸ਼ਵਨੀ ਇੰਸਾਂ, ਬਲਵਿੰਦਰ ਇੰਸਾਂ, ਰਾਜ ਕੁਮਾਰ ਇੰਸਾਂ, ਮੋਹਨ ਲਾਲ ਇੰਸਾਂ, ਹਰਦੀਪ ਇੰਸਾਂ, ਦਿਨੇਸ਼ ਇੰਸਾਂ, ਭੈਣ ਸਰੋਜ ਇੰਸਾਂ, ਦਿਵਿਆ ਇੰਸਾਂ, ਅਨੂ ਇੰਸਾਂ, ਬਾਗਬਾਨੀ ਸੰਮਤੀ ਦੇ ਜਿੰਮੇਵਾਰ ਕ੍ਰਿਸ਼ਨ ਇੰਸਾਂ ਆਦਿ ਹਾਜ਼ਰ ਸਨ।