ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਰਜਿ. ਵੱਲੋ ਪੱਲਵੀ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਨਵੇ ਸਾਲ ਦਾ ਕੈਲੰਡਰ ਭੇਂਟ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 6 ਜਨਵਰੀ 2024,ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਰਜਿ ਜਿਲਾ ਮਾਲੇਰਕੋਟਲਾ ਵੱਲੋ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਮਾਨਯੋਗ ਡਾਕਟਰ ਪੱਲਵੀ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਨਵੇ ਸਾਲ ਦਾ ਕੈਲੰਡਰ ਭੇਂਟ ਕਰਕੇ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ ਗਈਆਂ । ਡਿਪਟੀ ਕਮਿਸ਼ਨਰ ਮਾਲੇਰਕੋਟਲਾ ਜੀ ਨੇ ਜਿਲਾ ਮਾਲੇਰਕੋਟਲਾ ਦੇ ਸਮੂਹ ਕਾਨੂੰਗੋ ਸਾਹਿਬਾਨ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਨਵੇ ਸਾਲ ਦੀਆਂ ਸ਼ੁਭਕਾਮਨਾਵਾ ਦਿੱਤੀਆਂ । ਜਥੇਬੰਦੀ ਦੇ ਜਿਲਾ ਪ੍ਰਧਾਨ ਵਿਜੇਪਾਲ ਸਿੰਘ ਢਿੱਲੋਂ ਸਮੇਤ ਬਾਕੀ ਅਹੁਦੇਦਾਰਾਂ ਸਾਹਿਬਾਨ ਨੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ, ਜਿਲਾ ਮਾਲ ਅਫਸਰ ਮਨਦੀਪ ਕੌਰ , ਉਪ ਮੰਡਲ ਮੈਜਿਸਟਰੇਟ ਹਰਬੰਸ ਸਿੰਘ ਅਤੇ ਸੁਰਿੰਦਰ ਕੌਰ ਜੀ ਅਤੇ ਹਰਵਿੰਦਰ ਸਿੰਘ ਪੀ ਏ ਟੂ ਡਿਪਟੀ ਕਮਿਸ਼ਨਰ ਨੂੰ ਵੀ ਨਵੇਂ ਸਾਲ ਦਾ ਕੈਲੰਡਰ ਭੇਂਟ ਕਰਕੇ ਮੁਬਾਰਕਬਾਦ ਦਿੱਤੀ । ਇਸ ਸਮੇਂ ਸਦਰ ਕਾਨੂੰਗੋ ਰਣਜੀਤ ਸਿੰਘ ਔਲਖ , ਕਰਮਜੀਤ ਸਿੰਘ ਵੈਦ , ਜਗਦੀਪ ਸਿੰਘ ਝੂੰਦਾਂ , ਹਰਿੰਦਰਜੀਤ ਸਿੰਘ, ਚਮਕੌਰ ਸਿੰਘ ਕਲੇਰ ਅਤੇ ਹਰਜੀਤ ਸਿੰਘ ਰਾਹੀ ਤਹਿਸੀਲ ਪ੍ਰਧਾਨ ਮਾਲੇਰਕੋਟਲਾ ਹਾਜ਼ਰ ਸਨ ।