ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ 1 ਕਿਲੋਗ੍ਰਾਮ ਹੈਰੋਇੰਨ ਸਮੇਤ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ , 4 ਜਨਵਰੀ 2025 :
ਦਾਯਮਾ ਹਰੀਸ਼ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ ਤਹਿਤ ਨਸ਼ਿਆਂ ਖਿਲਾਫ ਵਿੱਢੀ ਗਈ ਵਿਸ਼ੇਸ ਮੁਹਿੰਮ ਦੌਰਾਨ ਜਿਲ੍ਹਾ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਜਦੋ ਪਿੰਡ ਚੰਦੁ ਵਡਾਲਾ ਵਿਖੇ ਗਸ਼ਤ ਦੌਰਾਨ ਜੋਬਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ @ ਘੁੱਗੀ ਵਾਸੀ ਚੰਦੁ ਵਡਾਲਾ ਨੂੰ ਸ਼ੱਕ ਦੇ ਬਿਨਾਹ ਤੇ ਕਾਬੂ ਕੀਤਾ। ਜਿਸ ਦੀ ਸ੍ਰੀ ਅਜੇ ਕੁਮਾਰ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਨਾਰਕੋਟਿਕ ਸੈੱਲ, ਗੁਰਦਾਸਪੁਰ ਦੀ ਹਾਜ਼ਰੀ ਵਿੱਚ ਉਸਦੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਗਿਆ, ਜੋ ਚੈਕਿੰਗ ਦੌਰਾਨ ਦੋ ਪੈਕਟ ਹੈਰੋਇੰਨ ਬ੍ਰਾਮਦ ਹੋਈ ਹੈ, ਜਿਸ ਦਾ ਵਜ਼ਨ ਕਰਨ ਤੇ 500/500 ਗ੍ਰਾਮ ਕੁੱਲ 01 ਕਿਲੋਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਜਿਸ ਨੇ ਉਕਤ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 01, ਮਿਤੀ 03.01.2025 ਜੁਰਮ 21(C)- 61-85 NDPS ACT ਥਾਣਾ ਕਲਾਨੌਰ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।