ਸਿਵਲ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ :- ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ
ਪਠਾਨਕੋਟ, 1 ਜਨਵਰੀ 2024 - ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਤੇ ਪ੍ਮੱਖ ਸਕੱਤਰ ਸੀ੍ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ ਗਿਆ ਇਸ ਕੈਪ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਠਾਨਕੋਟ ਡਾਕਟਰ ਮੁਕੇਸ਼ ਕੁਮਾਰ ਗੁਪਤਾ ਅਤੇ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਡਾਕਟਰ ਹਰਦੀਪ ਸਿੰਘ ਤੇ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪਠਾਨਕੋਟ ਡਾਕਟਰ ਨਰਿੰਦਰ ਕੁਮਾਰ ਵਿਸ਼ੇਸ਼ ਤੋਰ ਤੇ ਹਾਜਰ ਹੋਏ ! ਇਸ ਕੈਪ ਵਿੱਚ 120 ਪਸ਼ੂ ਪਾਲਕਾ ਨੇ ਹਿੱਸਾ ਲਿਆ ਕੈਪ ਵਿੱਚ ਵੱਖ ਵੱਖ ਪਿੰਡਾ ਦੇ ਪਸ਼ੂ ਪਾਲਕਾ ਨੇ ਵੱਧ ਚੜ ਕੇ ਹਿੱਸਾ ਲਿਆ।
ਇਸ ਕੈਪ ਵਿੱਚ ਵੈਟਨਰੀ ਅਫਸਰ ਪਠਾਨਕੋਟ ਡਾਕਟਰ ਪੂਜਾ ਸੋਨੀ ਅਤੇ ਸੀਨੀਅਰ ਵੈਟਨਰੀ ਇੰਸਪੈਕਟਰ ਸੁਰੇਸ਼ ਕੁਮਾਰ ਨੇ ਪਸ਼ੂ ਪਾਲਕਾ ਨੂੰ ਪਸੂਆ ਵਿੱਚ ਵੈਕਸੀਨੇਸਨ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਨਾਂ ਪਸੂ ਪਾਲਕਾ ਨੂੰ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਮੂੰਹ ਖੂਰ ਵੈਕਸੀਨ ਅਤੇ ਲੰਪੀ ਸਕਿਨ ਵੈਕਸੀਨ ਮੁਫ਼ਤ ਲਗਾਈ ਜਾਦੀ ਹੈ ਅਤੇ ਗੱਲ ਘੋਟੂ ਵੈਕਸੀਨ 5 ਰੁਪਏ ਪ੍ਤਿ ਪਸ਼ੂ ਲਗਾਈ ਜਾਦੀ ਹੈ ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਜੀ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਵਿਭਾਗ ਦੀਆਂ ਵੱਖ ਵੱਖ ਸਕੀਮਾ ਪ੍ਤੀ ਜਾਗੂਰਤ ਕੀਤਾ ਅਤੇ ਦੱਸਿਆ ਕਿ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਵਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਘੱਟ ਵਿਆਜ ਤੇ ਕਿਸਾਨਾਂ ਨੂੰ ਬਿਨਾ ਕਿਸੇ ਬੈਂਕ ਗਾਰੰਟੀ ਤੋਂ ਕਰਜਾ ਦੇਣਾ ਅਤੇ ਉਸ ਵਿੱਚ ਕਿਸਾਨ ਕਰੈਡਿਟ ਕਾਰਡ ਬਣਾਉਣਾ ਆਦਿ ਸਕੀਮਾਂ ਹਨ ਇਹ ਕਾਰਡ ਬਣਾਉਣ ਲਈ ਪਸੂ ਪਾਲਕ ਆਪਣੇ ਨਜ਼ਦੀਕੀ ਪਸੂ ਸੰਸਥਾ ਦੇ ਇੰਚਾਰਜ ਨਾਲ ਸੰਪਰਕ ਕਰ ਸਕਦੇ ਹਨ।
ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਨੇ ਜਿਲਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾ ਨੂੰ ਵਿਸਵਾਸ ਦਿੱਤਾ ਕਿ ਇਸ ਤਰਾ ਦੇ ਕੈਪ ਹਰੇਕ ਪਿੰਡ ਵਿੱਚ ਲਗਾਉਣਾ ਉਨਾ ਦਾ ਸਾਲ 2025 ਦਾ ਟੀਚਾ ਹੋਵੇਗਾ ਡਾਕਟਰ ਵਿਜੈ ਕੁਮਾਰ ਅਤੇ ਵੈਟਨਰੀ ਅਫਸਰ ਪਠਾਨਕੋਟ ਡਾਕਟਰ ਪੂਜਾ ਸੋਨੀ ਨੇ ਆਏ ਹੋਏ ਪਸ਼ੂ ਪਾਲਕਾ ਦਾ ਧੰਨਵਾਦ ਕੀਤਾ ਡਾਕਟਰ ਹਰਦੀਪ ਸਿੰਘ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਨੇ ਪਸੂ ਪਾਲਕਾ ਨੂੰ ਹਲਕਾਅ ਵਰਗੀ ਬਿਮਾਰੀ ਪ੍ਤੀ ਜਾਗਰੂਕ ਕੀਤਾ ਅਤੇ ਦੱਸਿਆ ਕਿ ਇਹ ਬਿਮਾਰੀ ਕੁੱਤੇ ਬਿੱਲੀ ਦੇ ਕੱਟਣ ਨਾਲ ਹੁੰਦੀ ਹੈ ਡਾਕਟਰ ਮੁਕੇਸ ਕੁਮਾਰ ਗੁਪਤਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਠਾਨਕੋਟ ਨੇ ਪਸ਼ੂ ਪਾਲਕਾ ਨੂੰ 21ਵੀ ਪਸ਼ੂ ਧੰਨ ਗੰਨਣਾ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਹ ਪਸ਼ੂ ਧੰਨ ਗੰਨਣਾ ਕੀਤੀ ਜਾ ਰਹੀ ਹੈ ਡਾਕਟਰ ਨਰਿੰਦਰ ਕੁਮਾਰ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਨੇ ਪਸ਼ੂ ਪਾਲਕਾਂ ਨੂੰ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਧੀਨ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਅਖੀਰ ਵਿੱਚ ਆਏ ਹੋਏ ਪਸ਼ੂ ਪਾਲਕਾ ਨੂੰ ਮੁਫ਼ਤ ਦਵਾਈਆਂ ਦਿੱਤੀਆ ਗਈਆ , ਇਸ ਕੈਪ ਵਿੱਚ ਰਾਜ ਕੁਮਾਰ ਸ਼ਰਮਾ, ਗੁਰਬਚਨ ਸਿੰਘ, ਹਰੀਸ ਕੁਮਾਰ ਸੋਨੂ ,ਸੁਖਦੇਵ ਸਿੰਘ ਵਡੈਹਰਾ, ਲਖਵਿੰਦਰ ਸਿੰਘ, ਸੋਮ ਰਾਜ ਬਿੱਲਾ, ਦੀਪ ਮਹਿਰਾ ਆਦਿ ਪਸ਼ੂ ਪਾਲਕ ਹਾਜ਼ਰ ਸਨ।