ਸੜਕ ਹਾਦਸੇ 'ਚ ਨੌਜਵਾਨ ਗੰਭੀਰ ਜ਼ਖਮੀ
- ਸੰਸਥਾ ਵੱਲੋਂ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ
ਮਨਜੀਤ ਸਿੰਘ ਢੱਲਾ
ਜੈਤੋ,1 ਜਨਵਰੀ 2025 - ਬੀਤੀ ਰਾਤ ਨੂੰ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਜੈਤੋ ਤੋਂ ਕੋਟਕਪੂਰਾ ਰੋਡ ਪਿੰਡ ਰੋਮਾਣਾ ਅਲਬੇਲ ਸਿੰਘ ਦਾ ਚੋਰਸਤਾ ਟੱਪਕੇ 100ਮੀਟਰ ਦੀ ਦੂਰੀ ਤੇ ਕਾਰ ਸਵਾਰ ਲੜਕਾ ਤੇਜ਼ ਰਫ਼ਤਾਰ ਨਾਲ ਕੋਟਕਪੂਰਾ ਵੱਲ ਤੋਂ ਆ ਰਿਹਾ ਸੀ ਅਚਾਨਕ ਤੇਜ਼ ਰਫ਼ਤਾਰ ਹੋਣ ਕਾਰਣ ਆਪਣੀ ਕਾਰ ਦਾ ਸੰਤੁਲਨ ਖੋ ਬੈਠਾ ਤੇ ਕਾਰ ਸ਼ਾਈਡ ਦੇ ਖੇਤਾਨਾ ਚ ਖੜੇ ਦਰੱਖਤਾਂ ਵਿੱਚ ਵੱਜੀ ਕਾਰ ਵਿੱਚ ਬੈਠਾ ਨੋਜਵਾਨ ਮੁੰਡਾ ਗੰਭੀਰ ਜਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜਦੀ ਕਲਾ ਵੈੱਲਫੇਅਰ ਸੇਵਾ ਸੁਸੂ ਦੇ ਮੁੱਖ ਸੇਵਾਦਾਰ ਮੀਤ ਸਿੰਘ ਮੀਤਾ, ਜਸਪਾਲ ਸਿੰਘ ਮਿੰਟਾਂ, ਬੱਬੂ ਮਾਲੜਾ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਅਤੇ ਬੜੀ ਮੁਸ਼ਕਿਲ ਨਾਲ ਕਾਰ ਸਵਾਰ ਨੋਜਵਾਨ ਮੁੰਡੇ ਨੂੰ ਬਾਹਰ ਕੱਢਿਆ ਤੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ। ਮੌਕੇ ਤੇ ਡਾਕਟਰ ਨਾ ਹੋਣ ਕਾਰਣ ਸਟਾਫ਼ ਨਰਸ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਤੇ ਹਾਲਤ ਗੰਭੀਰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ।ਇਸ ਗੰਭੀਰ ਜਖ਼ਮੀ ਨੋਜਵਾਨ ਲੜਕੇ ਦੀ ਪਹਿਚਾਣ ਜਗਸੀਰ ਸਿੰਘ (27ਸਾਲ) ਬਠਿੰਡਾ ਰੋਡ ਜੈਤੋ ਵਜੋਂ ਹੋਈ ਹੈ ।