ਆਪ ਦੇ ਸਾਦੇ ਜਿਹੇ ਮਜ਼ਦੂਰ ਨੇ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਘੁਲਾਟੀਆਂ ਨੂੰ ਚੋਣ ਮੈਦਾਨ ਵਿੱਚ ਕੀਤਾ ਚਿੱਤ
- ਵਾਰਡ ਨੰਬਰ 24 ਤੋਂ ਆਪ ਪਾਰਟੀ ਦੇ ਉਮੀਦਵਾਰ ਦੀ ਰਿਕਾਰਡ 556 ਵੋਟਾਂ ਨਾਲ ਹੋਈ ਜਿੱਤ
ਰੋਹਿਤ ਗੁਪਤਾ
ਬਟਾਲਾ, 21 ਦਸੰਬਰ 2024 - ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸ਼ੈਰੀ ਕਲਸੀ ਦੀ ਖੋਜ ਸਧਾਰਨ ਜਿਹੇ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਜ਼ਦੂਰ ਨੇ ਵਿਰੋਧੀ ਪਾਰਟੀਆਂ, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤੀ ਦੇ ਖਿਲਾੜੀਆਂ ਨੂੰ ਚੋਣ ਮੈਦਾਨ ਵਿੱਚ ਚਿੱਤ ਕਰਕੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ।
ਵਿਧਾਇਕ ਸ਼ੈਰੀ ਕਲਸੀ ਵਲੋਂ ਵਾਰਡ ਨੰਬਰ 24 , ਜਿਥੇ ਉੱਪ ਚੋਣ ਹੋਈ ਹੈ, ਤੋਂ ਆਮ ਤੇ ਸਧਾਰਨ ਸਖਸ਼ੀਅਤ ਵਾਲੇ ਵਿਅਕਤੀ ਸਤਨਾਮ ਸਿੰਘ ਨੂੰ ਆਪ ਪਾਰਟੀ ਦਾ ਉਮੀਦਵਾਰ ਬਣਾਇਆ ਤੇ ਵੋਟਰਾਂ ਨੇ ਸ਼ੈਰੀ ਕਲਸੀ ਦੀ ਇਸ ਪਸੰਦ ਨੂੰ ਨਾ ਕੇਵਲ ਸਰਾਹਿਆ ਬਲਕਿ ਰਿਕਾਰਡ 556 ਵੋਟਾਂ ਨਾਲ ਸਤਨਾਮ ਸਿੰਘ ਨੂੰ ਜਿਤਾਇਆ ਵੀ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਨੂੰ 670, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਨੂੰ 114 ਭਾਜਪਾ ਦੇ ਉਮੀਦਵਾਰ ਅਵਤਾਰ ਸਿੰਘ ਨੂੰ 70 ਆਜਾਦ ਉਮੀਦਵਾਰ ਰਣਜੀਤ ਕੌਰ ਨੂੰ 3 ਅਤੇ ਨੋਟਾ ਨੂੰ 2 ਵੋਟਾਂ ਪਈਆਂ ਹਨ।