ਭਾਰਤੀ ਜਨਤਾ ਪਾਰਟੀ ਸੱਤਾ ਦੇ ਨਸ਼ੇ ਵਿੱਚ ਸੰਵਿਧਾਨ ਨਿਰਮਾਤਾ ਦਾ ਆਦਰ ਸਤਿਕਾਰ ਭੁੱਲਕੇ ਕਰ ਰਹੀ ਹੈ ਅਪਮਾਨ - ਹਰਚੰਦ ਸਿੰਘ ਜਖਵਾਲੀ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 21 ਦਸੰਬਰ 2024 - ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋ ਡਾਕਟਰ ਅੰਬੇਡਕਰ ਜੀ ਬਾਰੇ ਕੀਤੀ ਗਈ ਟਿੱਪਣੀ ਪੂਰੇ ਦੇਸ਼ ਲਈ ਚੈਲੰਜ ਬਣ ਗਿਆ ਹੈ। ਇਹ ਬਿਆਨ ਨੰਬਰਦਾਰ ਹਰਚੰਦ ਸਿੰਘ ਜਖਵਾਲੀ ਵੱਲੋਂ ਪੱਤਰਕਾਰਾਂ ਨਾਲ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕੀ ਮਿਸ਼ਨ ਨਾਲ ਸੰਬੰਧਿਤ ਮਿਸ਼ਨਰੀ ਜਥੇਬੰਦੀਆ ਨਾਲ ਕੰਮ ਕਰ ਰਹੇ ਮੈਂਬਰਾਂ ਨੇ ਪ੍ਰੈਸ ਨੂੰ ਬਿਆਨ ਦਿੰਦਿਆ ਚੇਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ, ਕੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋ ਕਿਹਾ ਕਿ ਅੰਬੇਡਕਰ ਅੰਬੇਡਕਰ ਅੰਬੇਡਕਰ ਲਗਾ ਰੱਖਾ ਹੈ, ਅਗਰ ਇਤਨਾ ਨਾਮ ਭਗਵਾਨ ਕਾ ਲਿਆ ਹੋਤਾ ਤੋਂ ਸਾਤ ਜਨਮ ਤਕ ਭਗਵਾਨ ਮਿਲ ਜਾਤੇ, ਨੰਬਰਦਾਰ ਹਰਚੰਦ ਸਿੰਘ ਜਖਵਾਲੀ ਨੇ ਕਿਹਾ ਕੀ ਭਾਰਤੀ ਜਨਤਾ ਪਾਰਟੀ ਦੀ ਦੋਂਗਲੀ ਨੀਤੀ ਦਾ ਪਰਦਾਫਾਸ਼ ਹੋ ਗਿਆ। ਇਕ ਪਾਸੇ ਤਾਂ ਸਰਕਾਰ ਭਾਰਤੀ ਸੰਵਿਧਾਨ ਦੀ ਸੌਹ ਚੁੱਕਕੇ ਰਖਵਾਲੀ ਕਰਨ ਦੀ ਗੱਲ ਕਰਦੀ ਸੀ।ਭਾਰਤੀ ਜੰਨਤਾ ਪਾਰਟੀ ਸੱਤਾ ਦੇ ਨਸ਼ੇ ਵਿੱਚ ਸੰਵਿਧਾਨ ਲਿਖਣ ਵਾਲੇ ਮਸੀਹਾ ਲਈ ਆਦਰ ਸਤਿਕਾਰ ਭੁੱਲਕੇ ਡਾਕਟਰ ਅੰਬੇਡਕਰ ਜੀ ਅਤੇ ਪਰਿਵਾਰ ਇਨਸਾਨਾਂ ਵਾਲੀ ਜਿੰਦਗੀ ਜੀ ਰਿਹਾ ਹੈ, ਉਹਨਾ ਦੇ ਮੰਨ ਨੂੰ ਬਹੁਤ ਠੇਸ ਪਹੁੰਚਾਈ ਹੈ।