ਕਾਰ ਖ਼ਰੀਦੋ-ਫ਼ਰੋਖਤ ਮਾਮਲੇ 'ਚ ਠੱਗੀ ਦੇ ਦੋਸ਼ੀ ਦਾ ਚੰਡੀਗੜ੍ਹ ਕਾਰ ਬਾਜ਼ਾਰ ਐਸੋਸੀਏਸ਼ਨ ਨਾਲ ਕੋਈ ਸਬੰਧ ਨਹੀਂ - ਪ੍ਰਧਾਨ ਰੁਪਿੰਦਰਬੀਰ ਸਿੰਘ
ਚੰਡੀਗੜ੍ਹ, 13 ਦਸੰਬਰ 2024 - ਮਨੀਮਾਜਰਾ ਵਿੱਚ ਪੁਰਾਣੀ ਕਾਰ ਖ਼ਰੀਦਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦਰਜ ਕੀਤੇ ਗਏ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਕਥਿਤ ਡੀਲਰ ਦਾ ਨਾਮ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਕਾਰ ਡੀਲਰਜ਼ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਰੁਪਿੰਦਰਬੀਰ ਸਿੰਘ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਕਤ ਡੀਲਰ ਦਾ ਸਾਡੀ ਡੀਲਰਜ਼ ਐਸੋਸੀਏਸ਼ਨ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਡੀਲਰ ਨਾ ਤਾਂ ਕਾਰ ਬਾਜ਼ਾਰ ਦਾ ਮੈਂਬਰ ਹੈ ਅਤੇ ਨਾ ਹੀ ਉਸਦਾ ਸਾਡੇ ਕਾਰ ਬਾਜ਼ਾਰ ਨਾਲ ਕੋਈ ਸਬੰਧ ਹੈ।
ਰੁਪਿੰਦਰਬੀਰ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹਾ ਲੈਣ ਦੇਣ ਲਈ ਕਾਰ ਐਸੋਸੀਏਸ਼ਨ ਜ਼ਿੰਮੇਵਾਰੀ ਨਹੀਂ ਹੋਵੇਗੀ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਮੀਡੀਆ ਦੇ ਇੱਕ ਹਿੱਸੇ ਵੱਲੋਂ ਅੱਜ ਖ਼ਬਰ ਪਬਲਿਸ਼ ਕੀਤੀ ਗਈ ਹੈ ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਉਕਤ ਡੀਲਰ ਨੇ ਕਾਰ ਵੇਚਣ ਦੇ ਨਾਂ ਤੇ ਇੱਕ ਵਿਅਕਤੀ ਨਾਲ ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧ ਵਿੱਚ ਪੁਲਿਸ ਨੇ ਕੇਸ ਵੀ ਦਰਜ ਕੀਤਾ ਹੈ।