ਅਨਿਲ ਵਿਜ ਨੇ ਵਨ ਨੇਸ਼ਨ-ਵਨ ਇਲੈਕਸ਼ਨ ਦੇ ਫੈਸਲੇ ਦਾ ਕੀਤਾ ਸਵਾਗਤ
ਚੰਡੀਗੜ੍ਹ, 12 ਦਸੰਬਰ 2024 - ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਵਨ ਨੇਸ਼ਨ-ਵਨ ਇਲੈਕਸ਼ਨ 'ਤੇ ਅੱਜ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਇਸ ਨੂੰ ਸਵਾਗਤਯੋਗ ਫੈਸਲਾ ਦਸਿਆ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਰਾਸ਼ਟਰਵਿਆਪੀ ਸੋਚ ਦਾ ਨਤੀਜਾ ਹੈ। ਇਹ ਫੈਸਲਾ ਆਜਾਦੀ ਦੇ ਤੁਰੰਤ ਬਾਅਦ ਲਿਆ ਜਾਣਾ ਚਾਹੀਦਾ ਸੀ, ਪਹਿਲਾਂ ਦੀ ਸਰਕਾਰਾਂ ਨੇ ਇਸ ਨੂੰ ਨਜਰਅੰਦਾਜ ਕੀਤਾ ਸੀ, ਜਦੋਂ ਕਿ ਮੋਦੀ ਜੀ ਨੇ ਹੁਣ ਇਸ ਨੂੰ ਦੇਸ਼ ਹਿੱਤ ਵਿਚ ਲਾਗੂ ਕਰਨ ਦੀ ਦਿਸ਼ਾ ਵਿਚ ਕਦਮ ਚੁਕਿਆ ਹੈ।
ਵਿਜ ਨੇ ਦਸਿਆ ਕਿ ਮੌਜੂਦਾ ਵਿਚ ਹਰ ਸਾਲ ਚੋਣ ਹੁੰਦੇ ਰਹਿੰਦੇ ਹਨ ਹਾਲ ਹੀ ਵਿਚ ਲੋਕਸਭਾ ਅਤੇ ਹਰਿਆਣਾ ਤੇ ਮਹਾਰਾਸ਼ਟਰ ਦੇ ਵਿਧਾਨਸਭਾ ਚੋਣ ਹੋੲ ਅਤੇ ਹੁਣ ਦਿੱਲੀ ਵਿਚ ਚੋਣ ਹੋਣੇ ਹਨ। ਚੋਣਾਂ ਵਿਚ ਚੋਣ ਜਾਬਤਾ ਲਗਾਉਣ ਦੇ ਕਾਰਨ ਵਿਕਾਸ ਕੰਮਾਂ ਵਿਚ ਰੁਕਾਵਟ ਆਉਂਦੀ ਹੈ, ਇਸ ਫੈਸਲੇ ਨਾਲ ਵਿਕਾਸ ਦੇ ਕੰਮ ਲਗਾਤਾਰ ਚੱਲਦੇ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਉਦੇਸ਼ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣਾ ਹੈ। ਹਰ ਭਾਰਤੀ ਨਾਗਰਿਕ ਨੂੰ ਇਸ ਦਾ ਸਵਾਗਤ ਅਤੇ ਸਮਰਥਨ ਕਰਨਾ ਚਾਹੀਦਾ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਸਿਰਫ ਸੱਤਾ ਦੀ ਲਾਲਸਾ ਅਤੇ ਅਗਿਆਨਤਾ ਦਾ ਹੀ ਨਤੀਜਾ ਹੈ ਅਤੇ ਉਨ੍ਹਾਂ ਦਾ ਦੇਸ਼ ਤੋਂ ਕੋਈ ਲੇਣਾ-ਦੇਣਾ ਨਹੀਂ ਹੈ।
ਅਵਿਸ਼ਵਾਸ ਪ੍ਰਸਤਾਵ 'ਤੇ ਬੋਲਦੇ ਹੋਏ ਸ੍ਰੀ ਵਿਜ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਉੱਪ ਰਾਸ਼ਟਰਪਤੀ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਕਿਸੇ ਵੀ ਪਾਰਟੀ ਵੱਲੋਂ ਨਹੀਂ ਲਿਆਇਆ ਗਿਆ ਸੀ। ਇਹ ਅਵਿਸ਼ਵਾਸ ਪ੍ਰਸਤਾਵ ਵਿਰੋਧੀ ਪਾਰਟੀਆਂ ਵੱਲੋਂ ਜੋਰਜ ਸੋਰਸ ਦੇ ਮੁੱਦੇ ਨੂੰ ਲੁਕਾਉਣ ਲਈ ਲਿਆਇਆ ਗਿਆ ਹੈ। ਉਨ੍ਹਾਂ ਦਾ ਉਦੇਸ਼ ਇਹ ਹੈ ਕਿ ਰਾਜਸਭਾ ਅਤੇ ਲੋਕਸਭਾ ਦੀ ਕਾਰਵਾਈ ਸੁਚਾਰੂ ਰੂਪ ਨਾਲ ਨਾ ਚੱਲ ਸਕੇ ਤਾਂ ਦੇਸ਼ ਦਾ ਵਿਕਾਸ ਰੁੱਕ ਜਾਵੇ।