ਸੁਖਬੀਰ ਬਾਦਲ ਤੇ ਫਾਇਰਿੰਗ ਮਾਮਲਾ: ਨਰਾਇਣ ਚੌੜਾ ਫੇਰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ
ਗੁਰਪ੍ਰੀਤ ਸਿੰਘ
- ਅੰਮ੍ਰਿਤਸਰ ਦੀ ਮਾਨਯੋਗ ਕੋਰਟ ਚ ਨਰਾਇਣ ਸਿੰਘ ਚੌੜਾ ਨੂੰ ਕੀਤਾ ਪੇਸ਼ ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ
- ਪੁਲਿਸ ਵੱਲੋਂ ਕਿਸੇ ਵੀ ਤਰ੍ਹ ਦੇ ਸਹੀ ਤੱਤ ਨਹੀਂ ਕੀਤੇ ਗਏ ਪੇਸ਼ ਨਰਾਇਣ ਸਿੰਘ ਚੌੜਾ ਦੇ ਵਕੀਲ
ਅੰਮ੍ਰਿਤਸਰ, 8 ਦਸੰਬਰ 2024 - ਸੁਖਬੀਰ ਸਿੰਘ ਬਾਦਲ ਦੁਆਰਾ ਸੇਵਾ ਕਰਦੇ ਹੋਏ ਨਰਾਇਣ ਸਿੰਘ ਚੋੜਾ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਮੌਕੇ ਤੇ ਹੀ ਨਾਰਾਇਣ ਸਿੰਘ ਚੌੜਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਅਤੇ ਉਹਨਾਂ ਦਾ ਰਿਮਾਂਡ ਵੀ ਹਾਸਿਲ ਕੀਤਾ ਗਿਆ ਸੀ। ਉਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੀ ਕੋਰਟ ਦੇ ਵਿੱਚ ਨਰਾਇਣ ਸਿੰਘ ਚੋੜਾ ਨੂੰ ਪੇਸ਼ ਕਰਨ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਅਤੇ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ। ਜਿਸ ਵਿੱਚ ਪੁਲਿਸ ਨੂੰ ਸਿਰਫ ਤਿੰਨ ਦਿਨ ਦਾ ਹੀ ਰਿਮਾਂਡ ਦਿੱਤਾ ਗਿਆ ਹੈ। ਉਹ ਤਾਂ ਇਹ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਰਾਇਣ ਸਿੰਘ ਚੋੜਾ ਦਾ ਲਿੰਕ ਲਖੀਮਪੁਰ ਖੀਰੀ ਦੇ ਵਿੱਚ ਰੱਖੇ ਗਏ ਹਥਿਆਰਾਂ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ, ਜਿਸ ਨੂੰ ਲੈ ਕੇ ਉਹਨਾਂ ਦਾ ਰਿਮਾਂਡ 10 ਦਿਨ ਦਾ ਮੰਗਿਆ ਗਿਆ ਸੀ ਲੇਕਿਨ ਮਾਨਯੋਗ ਕੋਰਟ ਵੱਲੋਂ ਸਿਰਫ ਤਿੰਨ ਦਿਨ ਦਾ ਹੀ ਰਿਮਾਂਡ ਦਿੱਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਉੱਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਦੇ ਵਿੱਚ ਨਰਾਇਣ ਸਿੰਘ ਚੌੜਾ ਨੂੰ ਅੱਜ ਇੱਕ ਵਾਰ ਫਿਰ ਤੋਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 10 ਦਿਨ ਦਾ ਪੁਲਿਸ ਵੱਲੋਂ ਰਿਮਾਂਡ ਮੰਗਿਆ ਗਿਆ ਸੀ ਅਤੇ ਮਾਨਯੋਗ ਕੋਰਟ ਵੱਲੋਂ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੱਚਿਆਂ ਕੋਲੋਂ ਵੀ ਸਿਰਫ ਅਤੇ ਸਿਰਫ ਜੋ ਰੈਗੂਲਰ ਗੱਲਾਂ ਹਨ ਉਹ ਪੁੱਛੀਆਂ ਗਈਆਂ ਹਨ ਉਹਤੇ ਅੱਗੇ ਬੋਲਦ ਹੋਏ ਨਰਾਇਣ ਸਿੰਘ ਚੋੜਾ ਦੇ ਵਕੀਲ ਨੇ ਕਿਹਾ ਕਿ ਕਿਸੇ ਵੀ ਤਰਹਾਂ ਦਾ ਤੱਤ ਸਹੀ ਪੇਸ਼ ਇਹ ਨਹੀਂ ਕਰ ਪਾਏ ਜਿਸ ਕਰਕੇ ਸਿਰਫ ਮਾਨਯੋਗ ਕੋਰਟ ਵੱਲੋਂ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ.ਉਹਨਾਂ ਨੇ ਕਿਹਾ ਕਿ ਜਿਹੜੀਆਂ ਦਲੀਲਾਂ ਇਹਨਾਂ ਦੇ ਸਰਕਾਰੀ ਵਕੀਲ ਵੱਲੋਂ ਦਿੱਤੀਆਂ ਗਈਆਂ ਸਨ ਉਸ ਵਿੱਚੋਂ ਜੋ 30 ਤੋਂ ਲੈ ਕੇ 31 ਮਾਮਲੇ ਦਰਜ ਹੋਣ ਦੀ ਗੱਲ ਨਰਾਇਣ ਸਿੰਘ ਚੋੜਾ ਦੀ ਦੱਸੀ ਜਾ ਰਹੀ ਹੈ, ਉਸ ਵਿੱਚ ਸਾਰੇ ਕੇਸਾਂ ਵਿੱਚੋਂ ਨਰਾਇਣ ਸਿੰਘ ਜੋੜਾ ਬਰੀ ਹੋ ਚੁੱਕੇ ਹਨ। ਉਹਦੇ ਅੱਗੇ ਬੋਲਦੇ ਨੇ ਕਿਹਾ ਕਿ ਸਿਰਫ ਲਖੀਮਪੁਰ ਖੀਰੀ ਦੇ ਵਿੱਚ ਹਥਿਆਰ ਰੱਖੇ ਜਾਣ ਨੂੰ ਲੈ ਕੇ ਪੁਲਿਸ ਵੱਲੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਅਤੇ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਜਦੋਂ ਮਰਜ਼ੀ ਪਰਿਵਾਰਿਕ ਮੈਂਬਰ ਅਤੇ ਐਡਵੋਕੇਟ ਅਤੇ ਡਾਕਟਰ ਨਰਾਇਣ ਸਿੰਘ ਚੋੜਾ ਨੂੰ ਮਿਲ ਸਕਣਗੇ।
ਇਹ ਤਾਂ ਦੱਸਣ ਯੋਗ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਅਤੇ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਚੌਂਕ ਵਾਲੇ ਪਾਸੇ ਮੁੱਖ ਦਰਵਾਜ਼ੇ ਤੇ ਬੈਠ ਆਪਣੀ ਲੱਗੀ ਹੋਈ ਸਜ਼ਾ ਪੂਰੀ ਕੀਤੀ ਜਾ ਰਹੀ ਸੀ ਉਸ ਵੇਲੇ ਸੁਖਬੀਰ ਸਿੰਘ ਬਾਦਲ ਉਤੇ ਨਰਾਇਣ ਸਿੰਘ ਚੋੜਾ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ ਅਤੇ ਤੁਰੰਤ ਹੀ ਪੁਲਿਸ ਵੱਲੋਂ ਮੌਕੇ ਤੇ ਹੀ ਨਰਾਇਣ ਸਿੰਘ ਚੌੜਾ ਨੂੰ ਗਿਰਫਤਾਰ ਕਰ ਲਿੱਤਾ ਗਿਆ ਸੀ ਲੇਕਿਨ ਹੁਣ ਉਹਨਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਨ ਲਖੀਮਪੁਰ ਖੀਵ ਵਿੱਚ ਹਥਿਆਰ ਦਬਾਏ ਹੋਏ ਹਨ ਇਸ ਨੂੰ ਲੈ ਕੇ ਪੁਲਿਸ ਵੱਲੋਂ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਹੁਣ ਵੇਖਣਾ ਹੋਵੇਗਾ ਲਖੀਮਪੁਰ ਕੀਰਤ ਦੇ ਵਿੱਚੋਂ ਕੀ ਨਰਾਇਣ ਸਿੰਘ ਚੋੜਾ ਤੋਂ ਬਰਾਮਦ ਹੁੰਦਾ ਹੈ ਜਾਂ ਸਿਰਫ ਸਿਰਫ ਪੁਲਿਸ ਵੱਲੋਂ ਰਿਮਾਂਡ ਹਾਸਿਲ ਕਰਨ ਵਾਸਤੇ ਹੀ ਇਹ ਵਿਉਤਬੰਦੀ ਤਿਆਰ ਕੀਤੀ ਗਈ।