ਦਰਦਨਾਕ ਹਾਦਸਾ: ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚਿਆਂ ਦੀ ਇੱਟਾਂ ਥੱਲੇ ਦੱਬਣ ਕਾਰਨ ਮੌਤ
ਰਿਪੋਰਟਰ... ਰੋਹਿਤ ਗੁਪਤਾ
ਗੁਰਦਾਸਪੁਰ, 6 ਦਸੰਬਰ 2024 - ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਗਲੋਵਾਲ ਵਿੱਚ ਸਥਿਤ ਇੱਟਾਂ ਦੇ ਭੱਠੇ ਤੇ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਦੋ ਬੱਚਿਆਂ ਦੀ ਇੱਟਾਂ ਥੱਲੇ ਆਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੇ ਕੀਤੀ ਇਕੱਤਰ ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ ਛੇ ਸਾਲ ਵਾਸੀ ਯੂ ਪੀ ਦੱਸਿਆ ਗਿਆ ਹੈ ਮੌਕੇ ਤੇ ਘਟਨਾ ਵਾਲੀ ਥਾਂ ਤੇ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ਏ ਐਸ ਆਈ ਗੁਰਮੁੱਖ ਸਿੰਘ ਸਰਦਾਰ ਕਰਤਾਰ ਸਿੰਘ ਹਰਪਾਲ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਪੁੱਜੇ ਜਿੱਥੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ,,,ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਗਾਉਂਦੇ ਨਜਰ ਆ ਰਹੇ ਹਨ।