← ਪਿਛੇ ਪਰਤੋ
ਭੂਚਾਲ ਦੇ ਝਟਕਿਆਂ ਕਾਰਨ ਫੈਲੀ ਦਹਿਸ਼ਤ
ਫਿਲੀਪੀਨਜ਼ : ਉੱਤਰੀ ਫਿਲੀਪੀਨਜ਼ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.6 ਮਾਪੀ ਗਈ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ (ਜੀ.ਐੱਫ.ਜ਼ੈੱਡ.) ਨੇ ਭੂਚਾਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਭੂਚਾਲ ਦਾ ਕੇਂਦਰ 37 ਕਿਲੋਮੀਟਰ (23 ਮੀਲ) ਦੂਰ ਲੁਜ਼ੋਨ ਖੇਤਰ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ
Total Responses : 462