← ਪਿਛੇ ਪਰਤੋ
ਅਮਰੀਕਾ : 8 ਸਾਲਾ ਮੁੰਡੇ ਨੇ ਰਿਵਾਲਵਰ ਨਾਲ ਗੋਲੀ ਚਲਾ 1 ਸਾਲਾ ਭੈਣ ਦਾ ਕੀਤਾ ਕਤਲ, 2 ਸਾਲਾ ਭੈਣ ਜ਼ਖ਼ਮੀ ਪੈਨਸਾਕੋਲਾ (ਫਲੋਰਿਡਾ), 30 ਜੂਨ, 2022: ਇਥੇ ਇਕ ਮੋਟਲ ਵਿਚ ਠਹਿਰੇ ਪਰਿਵਾਰ ਵਿਚੋਂ ਉਦੋਂ ਵੱਡੀ ਤ੍ਰਾਸਦੀ ਵਾਪਰ ਗਈ ਜਦੋਂ 8 ਸਾਲਾ ਮੁੰਡਾ ਆਪਣੇ ਪਿਓ ਦੀ ਰਿਵਾਲਵਰ ਨਾਲ ਖੇਡਣ ਲੱਗ ਪਿਆ ਤੇ ਉਸਨੇ ਗੋਲੀ ਚਲਾ ਦਿੱਤੀ। ਇਹ ਗੋਲੀ ਉਸ ਦੀ 1ਸਾਲਾ ਪੈਣ ਨੂੰ ਲੱਗੀ ਜਿਸਦੀ ਮੌਤ ਗਈ ਤੇ ਫਿਰ ਗੋਲੀ ਉਸ ਮਾਸੂਮ ਦਾ ਸਰੀਰ ਚੀਰਦੀ ਹੋਈ 2 ਸਾਲਾਂ ਦੀ ਦੂਜੀ ਭੈਣ ਨੂੰ ਲੱਗੀ ਜੋ ਜ਼ਖ਼ਮੀ ਹਾਸਲ ਵਿਚ ਹੁਣ ਹਸਪਤਾਲ ਦਾਖਲ ਹੈ। ਮੁੰਡੇ ਦੇ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਐਸ਼ਕੈਂਪੀਆ ਕਾਊਂਟੀ ਦੇ ਸ਼ੈਰਿਫ ਚਿੱਪ ਸਿਮਰਨ ਨੇ ਇਕ ਪ੍ਰੈਸ ਕਾਨਫਰੰਸ ਵਿਚ ਦਿੱਤੀ ਹੈ।
Total Responses : 380