Punjab News: ਧਾਰੀਵਾਲ ਵਿੱਚ ਵੀ ਦਿਖਿਆ ਜੰਗ ਦਾ ਅਸਰ
ਪੈਨਿਕ ਹੋਏ ਲੋਕਾਂ ਨੇ ਪੈਟਰੋਲ ਪੰਪਾਂ ਤੇ ਲਗਾ ਦਿੱਤੀਆਂ ਕਤਾਰਾਂ , ਗੱਡੀਆਂ ਕਰਾ ਰਹੇ ਫੁੱਲ, ਕੈਨੀਆਂ ,ਡਰਮ ਵੀ ਭਰ ਕੇ ਲੈ ਜਾ ਰਹੇ ਤੇਲ
ਰੋਹਿਤ ਗੁਪਤਾ , ਗੁਰਦਾਸਪੁਰ
ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਧਾਰੀਵਾਲ ਦੀਆਂ ਨੇ। ਇਜ਼ਰਾਇਲ ਤੇ ਅਮਰੀਕਾ ਵੱਲੋਂ ਸਾਂਝੇ ਤੌਰ ਤੇ ਇਰਾਕ ਦੇ ਖਿਲਾਫ ਜੰਗ ਛੇੜ ਦਿੱਤੀ ਗਈ ਹੈ ਜਿਸ ਦਾ ਅਸਰ ਗੁਰਦਾਸਪੁਰ ਜਿਲ੍ਹੇ ਦੇ ਪੈਟਰੋਲ ਪੰਪਾਂ ਤੇ ਦੇਖਣ ਨੂੰ ਮਿਲਿਆ। ਬੀਤੇ ਕੱਲ ਦੀਆਂ ਸੋਸ਼ਲ ਮੀਡੀਆ ਤੇ ਇਹ ਖਬਰਾਂ ਤੇਜ਼ੀ ਦੇ ਨਾਲ ਆ ਰਹੀਆਂ ਸੀ ਕਿ ਇਰਾਨ ਵੱਲੋਂ ਸਮੁੰਦਰੀ ਰਸਤੇ ਜੋ ਕੱਚਾ ਤੇਲ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਆਉਂਦਾ ਹੈ ਉਹਨਾਂ ਜਹਾਜਾਂ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਫੈਲ ਗਈ ਹੈ ਕਿ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਮਿਲਣਾ ਬੰਦ ਨਾ ਹੋ ਜਾਏ ਜਾਂ ਕਿਤੇ ਉਹਨਾਂ ਦੇ ਰੇਟ ਨਾ ਵੱਧ ਜਾਣ। ਇਸ ਨੂੰ ਲੈ ਕੇ ਅੱਜ ਧਾਰੀਵਾਲ ਦੇ ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਜੇਕਰ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਰਿਲਾਇੰਸ ਜੀਓ ਪੰਪ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਦਾ ਵੱਡਾ ਹਜੂਮ ਕਤਾਰਾਂ ਦੇ ਵਿੱਚ ਦਿਖਾਈ ਦਿੱਤਾ ।ਇਥੋਂ ਤੱਕ ਕਿ ਲੋਕ ਜਿੱਥੇ ਆਪਣੇ ਵਾਹਨਾਂ ਦੇ ਵਿੱਚ ਪੈਟਰੋਲ ਡੀਜ਼ਲ ਲੈਂਦੇ ਨਜ਼ਰ ਆਏ ਉੱਥੇ ਹੀ ਕਈ ਲੋਕ ਡਰੰਮ, ਕੈਨੀਆਂ ਤੇ ਬੋਤਲਾਂ ਤੱਕ ਲੈ ਕੇ ਆਏ ਹੋਏ ਸੀ। ਤੀਜਾ ਇਹ ਹੋਇਆ ਕਿ ਸ਼ਾਹ ਪੈਟਰੋਲ ਪੰਪ ਤੇ ਤੇਲ ਹੀ ਖਤਮ ਹੋ ਗਿਆ।
ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਖਬਰਾਂ ਸੁਣ ਕੇ ਲੱਗ ਰਿਹਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਆ ਸਕਦੀ ਹੈ ।ਜਦੋਂ ਰਿਲਾਇੰਸ ਜੀਓ ਪੰਪ ਧਾਰੀਵਾਲ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਉਹਨਾਂ ਕੋਲ ਸਟੋਕ ਦੀ ਕੋਈ ਕਮੀ ਨਹੀਂ ਹੈ ਲੋਕ ਪੈਨਿਕ ਨਾ ਹੋਣ ਉਹਨਾਂ ਦੇ ਕੋਲ ਕਈ ਦਿਨਾਂ ਦਾ ਸਟੋਕ ਹੈ ਔਰ ਲਗਾਤਾਰ ਉਹਨਾਂ ਦੇ ਪੈਟਰੋਲ ਪੰਪ ਤੇ ਪੈਟਰੋਲ ਡੀਜਲ ਦੀ ਸਪਲਾਈ ਜਾਰੀ ਰਹੇਗੀ।
Click to Follow Babushahi Facebook page →