Punjab Breaking: ਪੰਜਾਬ ਦੇ ਤਿੰਨ ਅਧਿਕਾਰੀ ਸਸਪੈਂਡ
ਚੰਡੀਗੜ੍ਹ, 20 ਸਤੰਬਰ 2025- ਜਲ ਸਰੋਤ ਮਹਿਕਮੇ ਦੇ ਵੱਲੋਂ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿੱਚ ਐਕਸੀਅਨ ਨਿਤਿਨ ਸੂਦ, ਜੇ.ਈ ਸਚਿਨ ਠਾਕੁਰ ਅਤੇ ਅਰੁਣ ਕੁਮਾਰ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਤੇ ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ ਲੱਗੇ ਹਨ। ਦਰਅਸਲ, ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ ਵਿੱਚ ਸਰਕਾਰ ਦੁਆਰਾ ਇਹ ਕਾਰਵਾਈ ਕੀਤੀ ਗਈ ਹੈ।