ਏ.ਡੀ.ਸੀ. ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਅਤੇ ਜੇਸਨਜ਼ ਓਵਰਸੀਜ਼ ਕੰਸਲਟੈਂਟਸ ਦਾ ਲਾਇਸੰਸ ਰੱਦ
ਬਾਬੂਸ਼ਾਹੀ ਬਿਊਰੋ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਮਈ, 2026:
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਫਰਮ ਜੀ.ਜੀ.ਐਸ ਟਰੈਵਲਜ਼, ਐਸ.ਸੀ.ਐਫ.ਨੰ:56, ਤੀਜੀ ਮੰਜ਼ਿਲ, ਫੇਜ਼-3ਬੀ-2, ਮੋਹਾਲੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਜਸਵਿੰਦਰ ਸਿੰਘ ਸੱਗੂ, ਪੁੱਤਰ ਪਾਲ ਸਿੰਘ ਵਾਸੀ ਡੀ/29, ਮਿੱਤਲ ਪੈਰਾਡਾਇਜ਼, ਸ਼ਿਵਾਲਿਕ ਸਿਟੀ, ਸੈਕਟਰ-127, ਖਰੜ, ਤਹਿਸੀਲ ਖਰੜ, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਹੁਣ ਵਾਸੀ ਪਿੰਡ ਸੰਤੇ ਮਾਜਰਾ, ਤਹਿਸੀਲ ਖਰੜ, ਮੋਹਾਲੀ ਨੂੰ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੰਸ ਨੰ:724/ਆਈ.ਸੀ, ਮਿਤੀ 24.10.2024 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 23.10.2029 ਤੱਕ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਲਾਇਸੰਸੀ ਵਲੋਂ ਦਰਖਾਸਤ ਮਿਤੀ 05.03.2026 ਅਨੁਸਾਰ ਇੰਮੀਗੇਸ਼ਨ ਦੇ ਰੂਲਾ ਵਿਚ ਤਬਦੀਲੀ ਹੋਣ ਕਾਰਨ ਕੰਮ ਸਹੀ ਤਰੀਕੇ ਨਾਲ ਨਾ ਚੱਲਣ ਕਰਕੇ ਉਸਨੂੰ ਹਰ ਮਹੀਨੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਉਹ ਲਾਇਸੰਸ ਸਰੰਡਰ ਕਰਨਾ ਚਾਹੁੰਦਾ ਹੈ।
ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਵੱਲੋਂ ਪੜਤਾਲ ਕਰਨ ਤੇ ਪਾਇਆ ਗਿਆ ਹੈ ਕਿ ਪ੍ਰਾਰਥੀ/ਮਾਲਕ ਜਸਵਿਦਰ ਸਿੰਘ ਸੱਗੂ ਨੇ ਆਪਣਾ ਲਾਇਸੰਸ ਨੰ: 724/ਆਈ.ਸੀ ਮਿਤੀ 24.10.2024 ਨਿੱਜੀ ਕਾਰਨਾਂ ਕਰਕੇ ਅਤੇ ਕੰਮ ਸਹੀ ਤਰੀਕੇ ਨਾਲ ਨਾ ਚੱਲਣ ਕਰਕੇ ਸਰੰਡਰ ਕਰਨ ਲਈ ਅਪਲਾਈ ਕੀਤਾ ਸੀ, ਜਿਸ ਸਬੰਧੀ ਪੜਤਾਲ ਤੋਂ ਪ੍ਰਾਰਥੀ ਦਾ ਉਕਤ ਲਾਇਸੰਸ ਨੂੰ ਸਰੰਡਰ ਕਰਨ ਸਬੰਧੀ ਕੋਈ ਇਤਰਾਜ ਨਹੀਂ ਹੈ। ਪ੍ਰਾਰਥੀ ਦੇ ਖ਼ਿਲਾਫ਼ ਉਕਤ ਲਾਇਸੰਸ ਜਾਰੀ ਕੀਤੇ ਗਏ ਅਰਸੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਦਿਵਾਨੀ ਮਾਮਲਾ ਦਰਜ਼/ ਰਜਿਸਟਰ ਨਹੀਂ ਹੈ। ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਵੱਲੋਂ ਲਾਇਸੰਸ ਸਰੰਡਰ/ਕੈਂਸਲ ਕਰਨ ਦੀ ਸ਼ਿਫਾਰਸ ਕੀਤੀ ਗਈ ਹੈ।
ਪ੍ਰਾਰਥੀ ਵੱਲੋਂ ਦਰਖਾਸਤ ਮਿਤੀ 24.04.2026 ਰਾਹੀਂ ਇਸ ਦਫਤਰ ਦੀ ਮੰਗ ਅਨੁਸਾਰ 02 ਅਖਬਾਰਾਂ ਵਿੱਚ ਦਿੱਤੇ ਇਸ਼ਤਿਹਾਰਾਂ ਸਬੰਧੀ ਅਖਬਾਰਾਂ ਦੀਆਂ ਅਸਲ ਕਾਪੀਆਂ ਪੇਸ਼ ਕੀਤੀਆਂ ਹਨ। ਦਫਤਰੀ ਰਿਕਾਰਡ ਅਨੁਸਾਰ ਮਿਤੀ 27.04.2026 ਤੱਕ ਪ੍ਰਾਰਥੀ/ਫਰਮ ਦੇ ਵਿਰੁੱਧ ਕੋਈ ਵੀ ਸ਼ਿਕਾਇਤ ਇਸ ਦਫਤਰ ਵਿਖੇ ਪ੍ਰਾਪਤ ਨਹੀਂ ਹੋਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਰੋਕਤ ਨੂੰ ਮੁੱਖ ਰੱਖਦੇ ਹੋਏ ਪ੍ਰਾਰਥੀ ਵੱਲੋਂ ਪੇਸ਼ ਕੀਤੀ ਗਈ ਦਰਖਾਸਤ ਅਤੇ ਸੀਨੀਅਰ ਕਪਤਾਲ, ਪੁਲਿਸ, ਐਸ.ਏ.ਐਸ. ਨਗਰ ਤੋਂ ਪ੍ਰਾਪਤ ਹੋਈ ਰਿਪੋਰਟ ਦੇ ਅਧਾਰ ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਜੀ.ਜੀ.ਐਸ ਟਰੈਵਲਜ਼ ਨੂੰ ਜਾਰੀ ਲਾਇਸੰਸ ਨੰਬਰ 724/ਆਈ.ਸੀ. ਮਿਤੀ 24.10.2024 ਨੂੰ ਸਰੰਡਰ ਕਰਨ ਦੀ ਪ੍ਰਵਾਨਗੀ ਦਿੰਦੇ ਹੋਏ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਪ੍ਰਾਰਥੀ/ਫਰਮ/ਮਾਲਕ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਪ੍ਰਾਰਥੀ/ਫਰਮ/ਮਾਲਕ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) (ਈ) ਅਤੇ (ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਫਰਮ ਜੇਸਨਜ਼ ਓਵਰਸੀਜ਼ ਕੰਸਲਟੈਂਟਸ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਐਕਟ 2012 ਤਹਿਤ ਪ੍ਰਾਰਥੀ ਵਲੋਂ ਪੇਸ਼ ਕੀਤੀ ਗਈ ਦਰਖਾਸਤ (ਸਮੇਤ ਸਹਿ ਪੱਤਰ) ਅਤੇ ਪੁਲਿਸ ਵਿਭਾਗਾਂ ਵਲੋਂ ਪ੍ਰਾਪਤ ਇਤਰਾਜਹੀਣਤਾ ਰਿਪੋਰਟਾਂ ਦੇ ਅਧਾਰ ਤੇ ਫਰਮ ਜੇਸਨਜ਼ ਓਵਰਸੀਜ਼ ਕੰਸਲਟੈਂਟਸ ਐਸ.ਸੀ.ਓ. ਨੰ: 82-ਸੀ, ਸਿਟੀ ਹਾਰਟ ਕੰਪਲੈਕਸ, ਖਰੜ, ਤਹਿਸੀਲ, ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਜਸਪਾਲ ਸਿੰਘ ਪੁੱਤਰ ਸ੍ਰੀ ਲਾਭ ਸਿੰਘ ਵਾਸੀ ਹਾਊਸ ਨੰ:360, ਵਾਰਡ ਨੰ: 02, ਮੁੰਡੀ ਖਰੜ, ਤਹਿਸੀਲ, ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ:526/ਆਈ.ਸੀ, ਮਿਤੀ 07.12.2022 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 06.12.2027 ਤੱਕ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਰਥੀ/ਮਾਲਕ ਜਸਪਾਲ ਸਿੰਘ ਪੁੱਤਰ ਲਾਭ ਸਿੰਘ ਵੱਲੋਂ ਪ੍ਰਾਪਤ ਦਰਖਾਸਤ ਮਿਤੀ 13.04.2026 ਅਨੁਸਾਰ ਇੰਮੀਗ੍ਰੇਸ਼ਨ ਦੇ ਰੂਲਾਂ ਵਿੱਚ ਤਬਦੀਲੀ ਆਉਣ ਕਾਰਨ, ਕੰਮ ਸਹੀ ਤਰੀਕੇ ਨਾਲ ਨਾ ਚੱਲਣ ਕਾਰਨ, ਦਫਤਰ ਪਿਛਲੇ 01 ਸਾਲ ਤੋਂ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਦਰਖਾਸਤ ਮਿਤੀ 13.04.2026 ਰਾਹੀਂ ਆਪਣਾ ਦਫਤਰ ਬੰਦ ਕਰਨ ਸਬੰਧੀ ਸੂਚਨਾ ਇਸ ਦਫਤਰ ਨੂੰ ਭੇਜੀ ਗਈ ਹੈ।
ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਅਤੇ (ਜੀ) ਦੇ ਉਪਬੰਧਾਂ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਜੇਸਨਜ਼ ਓਵਰਸੀਜ਼ ਕੰਸਲਟੈਂਟਸ ਨੂੰ ਜਾਰੀ ਲਾਇਸੰਸ ਨੰਬਰ 526/ਆਈ.ਸੀ ਮਿਤੀ 07.12. 2022 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ ਦੇ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਫਰਮ ਹਰ ਪੱਖੋ ਉਸ ਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।
- Download Babushahi App
-
-