Big Breaking: ਚੋਣ ਡਿਊਟੀ 'ਤੇ ਜਾ ਰਹੇ ਅਧਿਆਪਕ ਜੋੜੇ ਦੀ ਮੌਤ
ਚੰਡੀਗੜ੍ਹ, 14 ਦਸੰਬਰ 2025- ਮੋਗਾ ਵਿੱਚ ਅਧਿਆਪਕਾਂ ਜੋੜੇ ਦੀ ਭਿਆਨਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ ਭੁੱਲਰ ਅਤੇ ਕਮਲਜੀਤ ਕੌਰ ਵਜੋਂ ਹੋਈ ਹੈ। ਜਸਕਰਨ ਅਤੇ ਪਤਨੀ ਕਮਲਜੀਤ ਨਾਲ ਇਲੈਕਸ਼ਨ ਡਿਊਟੀ ਤੇ ਜਾ ਰਹੇ ਸਨ ਤਾਂ, ਰਸਤੇ ਵਿੱਚ ਉਨ੍ਹਾਂ ਦੀ ਕਾਰ ਨਾਲ ਭਿਆਨਕ ਹਾਦਸਾ ਵਾਪਰਿਆ ਗਿਆ।
ਇਸ ਹਾਦਸੇ ਵਿੱਚ ਜਸਕਰਨ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਜਸਕਰਨ ਸਿੰਘ ਭੁੱਲਰ ਅੰਗਰੇਜ਼ੀ ਮਾਸਟਰ ਸੀ ਅਤੇ ਸਰਕਾਰੀ ਹਾਈ ਸਕੂਲ ਖੋਟੇ (ਮੋਗਾ) ਵਿਖੇ ਪੜ੍ਹਾਉਂਦਾ ਸੀ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਬਾਘਾ ਪੁਰਾਣਾ ਦੇ ਪਿੰਡ ਸੰਗਤਪੁਰਾ ਵਿਖੇ ਅਧਿਆਪਕਾ ਸੀ।