Amritsar Airport Update: ਅੰਮ੍ਰਿਤਸਰ ਏਅਰਪੋਰਟ ਮੁੜ ਖੁੱਲ੍ਹਿਆ
ਚੰਡੀਗੜ੍ਹ, 12 ਮਈ 2025- ਭਾਰਤ-ਪਾਕਿ ਜੰਗ ਨੂੰ ਵਿਰਾਮ ਲੱਗਣ ਤੋਂ ਬਾਅਦ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਮੁੜ ਖੁੱਲ੍ਹ ਗਿਆ ਹੈ। ਏਅਰਪੋਰਟ ਅਥਾਰਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਸਵੇਰੇ 10:18 ਵਜੇ ਤੋਂ ਸਾਰੀਆਂ ਵਪਾਰਕ/ਨਾਗਰਿਕ, ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਲਈ ਤਿਆਰ ਅਤੇ ਖੁੱਲ੍ਹ ਚੁੱਕਾ ਹੈ। ਜਾਣਕਾਰੀ ਅਨੁਸਾਰ, ਅੱਜ ਸ਼ਾਮ 4 ਵਜੇ ਏਅਰਪੋਰਟ ਅਧਿਕਾਰੀਆਂ ਦੀ ਮੀਟਿੰਗ ਹੈ, ਜਿਸ ਤੋਂ ਬਾਅਦ ਫਲਾਈਟਾਂ ਬਾਰੇ ਫ਼ੈਸਲਾ ਕੀਤਾ ਜਾਵੇਗਾ।