← ਪਿਛੇ ਪਰਤੋ
101 ਕਿਸਾਨਾਂ ਦਾ ਜੱਥਾ ਅੱਜ ਫਿਰ ਦਿੱਲੀ ਕੂਚ ਲਈ ਤਿਆਰ
ਸ਼ੰਭੂ : ਕਿਸਾਨ MSP ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਐਤਵਾਰ ਨੂੰ ਇੱਕ ਵਾਰ ਫਿਰ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ। ਲੰਬੇ ਸਮੇਂ ਤੋਂ ਸ਼ੰਭੂ ਸਰਹੱਦ 'ਤੇ ਖੜ੍ਹੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਵੱਲ ਮਾਰਚ ਕੀਤਾ ਸੀ। ਹਾਲਾਂਕਿ ਰਸਤੇ ਵਿੱਚ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਮਾਰਚ 48 ਘੰਟਿਆਂ ਲਈ ਰੋਕ ਦਿੱਤਾ। ਉਧਰ, ਐਤਵਾਰ ਨੂੰ ਇੱਕ ਵਾਰ ਫਿਰ 101 ਕਿਸਾਨਾਂ ਦੀ ਅਗਵਾਈ ਹੇਠ ਮਾਰਚ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਕਿਸਾਨਾਂ ਦਾ ਨਾਂ ਮਰਜੀਵੜੇ (ਜਾਨ ਕੁਰਬਾਨ ਕਰਨ ਲਈ ਤਿਆਰ) ਰੱਖਿਆ ਗਿਆ ਹੈ।
Total Responses : 464