ਸਾਦਿਕ ਡਰੇਨ ਉਪਰ ਬਣੇਗਾ ਨਵਾਂ ਪੁੱਲ - ਸੇਖੋਂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 13 ਦਸੰਬਰ 2024 - ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਅੰਦਰ ਆਉਂਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਹਲਕੇ ਵਿੱਚ ਆਵਾਜਾਈ ਨੂੰ ਹੋਰ ਸੁਖਾਲਾ ਬਣਾਉਣ ਲਈ ਡਰੇਨਾਂ, ਨਹਿਰਾਂ ਤੇ ਲੋੜ ਅਨੁਸਾਰ ਪੁੱਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ-ਸਾਦਿਕ- ਦੀਪ ਸਿੰਘ ਵਾਲਾ ਸੜਕ ਉਪਰ ਸਾਦਿਕ ਡਰੇਨ ਆਰ ਡੀ 19400 ਪਾਇਪਾਂ ਵਾਲਾ ਪੁਲ ਬਣਿਆ ਹੋਇਆ ਹੈ। ਜਿਥੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਦੀ ਡਾਫ ਲੱਗਣ ਕਰਕੇ ਡਰੇਨ ਓਵਰ ਫਲੋਂ ਹੋ ਜਾਂਦੀ ਹੈ, ਜਿਸ ਕਰਕੇ ਇਲਾਕੇ ਦਾ ਆਲੇ-ਦੁਆਲੇ ਪਾਣੀ ਆਉਣ ਨਾਲ ਕਾਫੀ ਜਿਆਦਾ ਨੁਕਸਾਨ ਹੋ ਜਾਂਦਾ ਹੈ।
ਵਿਧਾਇਕ ਸ. ਗੁਰਦਿੱਤ ਸਿੰਘ ਸੇਖੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਮਸਲਾ ਸ. ਹਰਭਜਨ ਸਿੰਘ ਈ. ਟੀ ਓ ਮੰਤਰੀ ਲੋਕ ਨਿਰਮਾਣ ਵਿਭਾਗ ਦੇ ਧਿਆਨ ਵਿੱਚ ਲਿਆਦਾ ਗਿਆ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ 11109 ਮੀਟਰ ਸਿੰਗਲ ਸਪੈਨ ਪੁੱਲ ਦੀ ਉਸਾਰੀ ਦੀ ਪ੍ਰਵਾਨਗੀ ਰਕਮ 01 ਕਰੋੜ 25 ਲੱਖ 49 ਹਜਾਰ ਰੁਪਏ ਜਾਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆਂ ਕਿ ਵਿਭਾਗ ਵੱਲੋਂ ਇਸ ਕੰਮ ਦੇ ਟੈਂਡਰ ਕਾਲ ਕਰ ਲਏ ਗਏ ਹਨ ਅਤੇ ਜਲਦ ਹੀ ਨਵੇ ਪੁੱਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੁੱਲ ਦੀ ਉਸਾਰੀ ਨਾਲ ਇਲਾਕੇ ਦੇ ਲੋਕਾਂ ਨੂੰ ਮੀਹ ਦੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਤੋਂ ਰਾਹਤ ਮਿਲੇਗੀ ਅਤੇ ਆਵਾਜਾਈ ਲਈ ਵਧੀਆ ਸਹੂਲਤ ਮਿਲੇਗੀ।