ਵੱਡੀ ਖ਼ਬਰ: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ!
ਭਾਰਤ ਅਤੇ ਮਿਆਂਮਾਰ ਵਿੱਚ ਭੂਚਾਲ ਨਾਲ ਹਿੱਲੀ ਧਰਤੀ
ਨਵੀਂ ਦਿੱਲੀ, 23 ਜਨਵਰੀ 2026 - ਅੱਜ ਭਾਰਤ ਦੇ ਨਾਗਾਲੈਂਡ ਜ਼ਿਲ੍ਹੇ ਦੇ ਕਿਫਾਇਰ ਵਿੱਚ 4 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਤੜਕੇ 3:20 ਵਜੇ ਆਇਆ, ਜਿਸਦਾ ਕੇਂਦਰ 90 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਇਸੇ ਤਰ੍ਹਾਂ ਮਿਆਂਮਾਰ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.6 ਮਾਪੀ ਗਈ। ਭੂਚਾਲ ਭਾਰਤੀ ਮਿਆਰੀ ਸਮੇਂ (IST) ਅਨੁਸਾਰ ਰਾਤ 11:04 ਵਜੇ 90 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
Click to Follow Babushahi Facebook page →