ਵਿਰੋਧ ਤੋਂ ਬਾਅਦ X ਦਾ ਵੱਡਾ ਫੈਸਲਾ: ਗ੍ਰੋਕ (Grok AI) ਹੁਣ ਨਹੀਂ ਬਣਾ ਸਕੇਗਾ ਇਤਰਾਜ਼ਯੋਗ ਤਸਵੀਰਾਂ
ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ X ਨੇ ਆਪਣੇ AI ਚੈਟਬੋਟ ਗ੍ਰੋਕ (Grok) 'ਤੇ ਸਖ਼ਤ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਔਰਤਾਂ ਅਤੇ ਬੱਚਿਆਂ ਦੀਆਂ ਇਤਰਾਜ਼ਯੋਗ ਅਤੇ ਡੀਪਫੇਕ (Deepfake) ਤਸਵੀਰਾਂ ਬਣਾਉਣ ਨੂੰ ਲੈ ਕੇ ਹੋਏ ਵਿਸ਼ਵਵਿਆਪੀ ਵਿਰੋਧ ਤੋਂ ਬਾਅਦ ਚੁੱਕਿਆ ਗਿਆ ਹੈ।
X ਦੀ ਸੁਰੱਖਿਆ ਟੀਮ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਗ੍ਰੋਕ ਦੀ ਵਰਤੋਂ ਕਰਕੇ ਅਸਲ ਲੋਕਾਂ ਦੀਆਂ ਨਿੱਜੀ ਜਾਂ ਅਸ਼ਲੀਲ ਤਸਵੀਰਾਂ ਬਣਾਉਣਾ ਸੰਭਵ ਨਹੀਂ ਹੋਵੇਗਾ, ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਬਿਕਨੀ, ਅੰਡਰਵੀਅਰ ਜਾਂ ਅਜਿਹੇ ਕੱਪੜਿਆਂ ਵਿੱਚ ਤਸਵੀਰਾਂ ਬਣਾਉਣਾ ਗੈਰ-ਕਾਨੂੰਨੀ ਹੈ, ਉੱਥੇ ਇਹ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਦਰਅਸਲ ਅਸਲ ਲੋਕਾਂ ਦੀਆਂ ਫੋਟੋਆਂ ਨੂੰ ਐਡਿਟ ਕਰਕੇ ਉਨ੍ਹਾਂ ਨੂੰ ਇਤਰਾਜ਼ਯੋਗ ਕੱਪੜਿਆਂ ਵਿੱਚ ਦਿਖਾਉਣ ਦੀ ਸਮਰੱਥਾ ਨੂੰ ਤਕਨੀਕੀ ਤੌਰ 'ਤੇ ਰੋਕ ਦਿੱਤਾ ਗਿਆ ਹੈ। ਸੁਰੱਖਿਆ ਦੀ ਇੱਕ ਹੋਰ ਪਰਤ ਵਜੋਂ, ਹੁਣ ਚਿੱਤਰ ਬਣਾਉਣ (Image Generation) ਦੀ ਸੁਵਿਧਾ ਸਿਰਫ਼ Premium (Paid) ਉਪਭੋਗਤਾਵਾਂ ਲਈ ਹੀ ਉਪਲਬਧ ਹੋਵੇਗੀ।