ਲੁਧਿਆਣਾ ਪੱਛਮੀ ਜ਼ਿਮਨੀ ਚੋਣ ਅਮਨ ਅਮਾਨ ਨਾਲ ਨੇਪਰੇ ਚੜ੍ਹੀ: 51.33 ਪ੍ਰਤੀਸ਼ਤ ਵੋਟਿੰਗ ਹੋਈ
ਸੁਖਮਿੰਦਰ ਭੰਗੂ
ਲੁਧਿਆਣਾ 19 ਜੂਨ 2025 - ਲੁਧਿਆਣਾ ਪੱਛਮੀ ਉੱਪ ਚੋਣਾਂ ਸ਼ਾਂਤੀ ਪੂਰਵਕ ਤਰੀਕੇ ਨਾਲ ਸਮਾਪਤ ਹੋਈਆਂ। ਕੁਲ ਵੋਟਾਂ ਵਿੱਚੋ 51.33 ਪ੍ਰਤੀਸ਼ਤ ਵੋਟਿੰਗ ਦਰਜ ਹੋਈ। ਕਿਸੇ ਵੀ ਪੋਲਿੰਗ ਸਟੇਸ਼ਨ ਤੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਨਹੀਂ ਹੋਇਆ । ਬਜ਼ੁਰਗ ,ਔਰਤਾਂ ਅਤੇ ਨੌਜਵਾਨਾਂ ਤੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ । ਵੋਟਾਂ ਸ਼ਾਮ 6 ਵਜੇ ਸਮਾਪਤ ਹੋਈਆਂ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਂਨ ਅਤੇ ਕਮਿਸ਼ਨਰ ਲੁਧਿਆਣਾ ਪੁਲਸ ਸਵਪਨ ਸ਼ਰਮਾਂ ਨੇ ਨਿਰਵਿਘਨ ਚੋਣਾਂ ਲਈ ਹਲਕਾ ਵੈਸਟ ਦੇ ਵੋਟਰਾਂ ਦਾ ਧੰਨਵਾਦ ਕੀਤਾ।