ਰਿਟੇਲ ਕੈਮਿਸਟ ਐਸੋਸੀਏਸ਼ਨ ਵੱਲੋਂ ਕੈਮਿਸਟ ਭਾਈਚਾਰੇ ਦੇ ਹਿੱਤਾਂ ਲਈ ਅੰਦੋਲਨ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2026 :ਰਿਟੇਲ ਕੈਮਿਸਟ ਐਸੋਸੀਏਸ਼ਨ (ਆਰਸੀਏ), ਬਠਿੰਡਾ ਦੀ ਇੱਕ ਮਹੱਤਵਪੂਰਨ ਜਨਰਲ ਮੀਟਿੰਗ ਆਰਸੀਏ ਅਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਟੀਚਰਜ਼ ਹੋਮ ਵਿਖੇ ਹੋਈ। ਇਸ ਦੌਰਾਨ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਮੀਟਿੰਗ ਵਿੱਚ ਸ਼ਹਿਰ ਭਰ ਦੇ ਰਿਟੇਲ ਕੈਮਿਸਟਾਂ ਨੇ ਉਤਸ਼ਾਹ ਨਾਲ ਹਿੱਸਾ ਲੈ ਕੇ ਆਪਣੇ ਕਾਰੋਬਾਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਮੀਟਿੰਗ ਦੌਰਾਨ ਹੋਲਸੇਲ ਕੈਮਿਸਟਾਂ ਵੱਲੋਂ ਰਿਟੇਲ ਵਿਕਰੀ, ਜਨ ਔਸ਼ਧੀ ਕੇਂਦਰਾਂ 'ਤੇ ਨਿਰਧਾਰਤ ਦਵਾਈਆਂ ਤੋਂ ਇਲਾਵਾ ਹੋਰ ਦਵਾਈਆਂ ਦੀ ਵਿਕਰੀ, ਕੰਪਨੀਆਂ ਵੱਲੋਂ ਨਿਰਧਾਰਤ ਦਰਾਂ ਤੋਂ ਘੱਟ ਮਾਰਜਿਨ ਦੇਣਾ, ਡਿਸਕਾਊਂਟ ਬੋਰਡਾਂ ਦਾ ਵਧਦਾ ਰੁਝਾਨ ਅਤੇ ਹੋਲਸੇਲ ਮਾਰਕੀਟ ਵਿੱਚ ਰਿਟੇਲ ਲਾਇਸੈਂਸ ਜਾਰੀ ਕਰਨ ਵਰਗੇ ਮੁੱਦੇ ਸ਼ਾਮਲ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਰਿਟੇਲ ਕੈਮਿਸਟਾਂ ਦੇ ਕਾਰੋਬਾਰ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ ਨਾਲ ਤਾਲਮੇਲ ਬਣਾਇਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਡਰੱਗਜ਼ ਐਂਡ ਕਾਸਮੈਟਿਕਸ ਐਕਟ ਵਿੱਚ ਸੋਧਾਂ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਨੂੰ ਉਪਰੋਕਤ ਮੁੱਦਿਆਂ ਦੇ ਹੱਲ ਕਰਵਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।ਅਸ਼ੋਕ ਬਾਲਿਆਂਵਾਲੀ ਨੇ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਹਰੇਕ ਮੁੱਦੇ ਨੂੰ ਤਰਜੀਹ ਦੇਵੇਗੀ ਅਤੇ ਜਲਦੀ ਤੋਂ ਜਲਦੀ ਇੱਕ ਠੋਸ ਹੱਲ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਰਿਟੇਲ ਕੈਮਿਸਟਾਂ ਦੇ ਹੱਕਾਂ ਦੀ ਰਾਖੀ ਲਈ ਵੱਡੇ ਪੱਧਰ 'ਤੇ ਅੰਦੋਲਨ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਮੌਕੇ ਕਈ ਮਸਲਿਆਂ ਨੂੰ ਲੈ ਕੇ ਕੰਪਨੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਅਸ਼ੋਕ ਵਾਲਿਆਂਵਾਲੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਸਾਬਕਾ ਚੇਅਰਮੈਨ ਮਿੱਤਰਪਾਲ ਸਿੰਘ ਕੁੱਕੂ, ਸੀਨੀਅਰ ਕੈਮਿਸਟ ਦਰਸ਼ਨ ਪਾਲ, ਆਰਸੀਏ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਸਲਾਹਕਾਰ ਐਡਵੋਕੇਟ ਗੁਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ, ਮੀਤ ਪ੍ਰਧਾਨ ਹਰਮੇਲ ਸਿੰਘ, ਸੁਰੇਸ਼ ਤਾਇਲ, ਅਸ਼ਵਨੀ ਠਾਕੁਰ, ਡਾ: ਬਲਜੀਤ ਸਿੰਘ, ਸਕੱਤਰ ਰਾਜਕੁਮਾਰ, ਪਾਇਲਟ ਕੁਮਾਰ, ਪੋਰਿੰਦਰ ਸਿੰਗਲਾ, ਅਸ਼ੋਕ ਕੁਮਾਰ ਵਿੱਕੀ, ਵਿਜੇ ਜਿੰਦਲ, ਅੰਮ੍ਰਿਤ ਲਾਲ ਬਿੱਟੂ, ਗੌਰਵ ਮਿੱਤਲ, ਪ੍ਰਿੰਸ ਕੁਮਾਰ, ਲੱਬੀ, ਮੁਕੇਸ਼ ਕੁਮਾਰ, ਡਾ: ਧਰਮਿੰਦਰ, ਸੰਦੀਪ ਸਿਡਾਨਾ, ਅਨਮੋਲ ਸੂਦ, ਨਰੇਸ਼ ਸਿੰਗਲਾ, ਗਗਨ ਮੈਡੀਕੋਜ਼ ਵਾਲੇ, ਮਿੰਕੂ ਮੈਡੀਕੋਜ਼ ਵਾਲੇ, ਹੀਰਾ ਲਾਲ, ਮਹਿੰਦਰ ਕੁਮਾਰ, ਰਾਕੇਸ਼ ਕੁਮਾਰ, ਪ੍ਰਿਤਪਾਲ ਸਿੰਘ ਸਾਹਨੀ, ਡ. ਧਾਰੀਵਾਲ ਹੀਰੋ ਚੱਕ ਵਾਲਾ, ਡਾ. ਸੋਖਲ, ਸੀਡਾਨਾ ਮੈਡੀਕਲ ਮੁਲਤਾਨੀਆਂ ਰੋਡ ਸਮੇਤ ਸਾਰੇ ਰਿਟੇਲ ਕੈਮਿਸਟ ਹਾਜ਼ਰ ਸਨ।
Click to Follow Babushahi Facebook page →