ਮਹਾਰਾਸ਼ਟਰ ‘ਚ ਹੋਏ ਸ਼ਤਾਬਦੀ ਸਮਾਗਮ ਰਾਸ਼ਟਰੀ ਏਕਤਾ ਦਾ ਬਣੇ ਪ੍ਰਤੀਕ ਬਣ ਕੇ ਉੱਭਰੇ-ਪ੍ਰਧਾਨ ਮੰਤਰੀ ਨੇਂਰੇਂਦਰ ਮੋਦੀ
ਹਿੰਦੂ ਧਰਮ ਦੀ ਰੱਖਿਆ ਲਈ ਜੇਕਰ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਅੱਜ ਵਿਸ਼ਵ ‘ਚ ਇੱਕ ਵੀ ਹਿੰਦੂ ਨਾ ਹੁੰਦਾ-ਅਮਿਤ ਸ਼ਾਹ
ਸ਼ਤਾਬਦੀ ਸਾਮਗਮਾਂ ਦੀ ਸਫਲਤਾ ਲਈ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਮੋਦੀ,ਗ੍ਰਹਿ ਮੰਤਰੀ ਸ਼ਾਹ ਤੇ ਮੁੱਖ ਮੰਤਰੀ ਫੜਨਵੀਸ ਦਾ ਕੀਤਾ ਧੰਨਵਾਦ
ਮੁੰਬਈ,01ਮਾਰਚ (ਬਲਰਾਜ ਸਿੰਘ ਰਾਜਾ)
‘ਹਿੰਦ ਦੀ ਚਾਦਰ’ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ 350 ਸਾਲਾ ਗੁਰਤਾਗੱਦੀ ਨੂੰ ਸਮਰਪਿਤ ਨਵੀਂ ਮੁੰਬਈ ਦੇ ਖਾਰਘਰ ਵਿਖੇ ਮਨਾਏ ਗਏ ਦੋ ਦਿਨਾਂ ਸ਼ਤਾਬਦੀ ਸਮਾਗਮ ਜਿੱਥੇ ਇਤਿਹਾਸਕ ਯਾਦਾ ਸਿਰਜਦੇ ਹੋਏ ਅੱਜ ਚੜ੍ਹਦੀ ਕਲਾ ਨਾਲ ਸੰਪੰਨ ਹੁੋ ਗਏ,ਉੱਥੇ ਹੀ ਗੁਰੁ ਸਾਹਿਬ ਦੀ ਸ਼ਹਾਦਤ ਦੇ ਇਤਿਹਾਸਕ ਮਹੱਤਵ ਤੇ ਸੰਵਿਧਾਨਕ ਕਦਰਾਂ-ਕੀਮਤਾਂ,ਧਾਰਮਿਕ ਆਜ਼ਾਦੀ,ਸਮਾਨਤਾ ਤੇ ਨਿਆਂ-ਨਾਲ ਉਨ੍ਹਾਂ ਦੇ ਸਬੰਧਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾੳਣੁ ਦੇ ਆਪਣੇ ੳੇੁਦੇਸ਼ ‘ਚ ਪੂਰੀ ਤਰ੍ਹਾਂ ਸਫਲਾ ਰਹੇ।
ਮਹਾਰਾਸ਼ਟਰ ਸੂਬੇ ‘ਚ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਵਿਸ਼ੇਸ਼ ਉਪਰਾਲੇ ਸਦਕਾ ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਸਰਪ੍ਰਸਤੀ ‘ਚ 8 ਦਸੰਬਰ ਨੂੰ ਨਾਗਪੁਰ,24-25 ਜਨਵਰੀ ਨੂੰ ਨਾਂਦੇੜ ਤੇ ਹੁਣ ਖਾਰਘਰ ਵਿਖੇ ਮਨਾਏ ਗਏ ਇਹ ਸ਼ਤਾਬਦੀ ਸਮਾਗਮ ਰਾਸ਼ਟਰੀ ਏਕਤਾ ਦਾ ਪ੍ਰਤੀਕ ਬਣ ਗਏ ,ਜਦ ਸਿੱਖ, ਸਿਕਲਰ, ਬੰਜਾਰਾ, ਲਬਾਣਾ, ਮੋਹਿਆਲ, ਸਿੱਧੀ, ਵਾਲਮੀਕੀ, ਉਦਾਸਾਲ, ਭਗਤ ਨਾਮਦੇਵ ਸੰਪ੍ਰਦਾਏ ਆਦਿ ਵੱਖ ਵੱਖ ਸਮਾਜਾਂ ਤੋਂ ਗਰੂ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਹੋਣ ਲਈ ਲੱਖਾਂ ਦੀ ਗਿਣਤੀ ‘ਚ ਪੁੱਜੀਆਂ ਸੰਗਤਾਂ ਮੋਤੀਆਂ ਦੀ ਮਾਲਾ ਵਾਂਗ ਇੱਕ ਧਾਗੇ ‘ਚ ਪਰੋਈਆਂ ਗਈਆਂ ਤੇ ਇੱਕ ਮੰਚ ਤੇ ਇੱਕ ਸੋਚ ਨਾਲ ਗੁਰੁ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਨੂੰ ਪੂਰੀ ਸ਼ਰਧਾਂ ਤੇ ਸਤਿਕਾਰ ਨਾਲ ਮਨਾਇਆ।
ਖਾਰਘਰ ਦੇ ਉਵੈ ਮੈਦਾਨ ‘ਚ ਆਯੋਜਿਤ ਸ਼ਤਾਬਦੀ ਸਮਾਗਮਾਂ ਦੇ ਅੱਜ ਦੂਸਰੇ ਦਿਨ ਵੀ ਆਨੰਦਮਈ ਤੇ ਮਨੋਹਰ ਸ਼ਬਦ ਕੀਰਤਨ ਦਾ ਪ੍ਰਵਾਹ ਚੱਲਿਆ ਤੇ ਪੰਥ ਪ੍ਰਸਿੱਧ ਰਾਗੀ ਤੇ ਕੀਰਤਨੀਏ ਜਥਿਆਂ ਨੇ ਸੰਗਤ ਨੂੰ ਗੁਰ ਜਸ ਸਰਵਣ ਕਰਾਇਆਂ।
ਪ੍ਰਧਾਨ ਮੰਤਰੀ ਸ੍ਰੀ ਨੇਰੇਂਦਰ ਮੋਦੀ ਨੇ ਵੀਡਿਓ ਸੰਦੇਸ਼ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਨਾਗਪੁਰ ,ਨਾਂਦੇੜ ਤੋਂ ਬਾਅਦ ਅੱਜ ਖਾਰਘਰ ਵਿਖੇ ਹੋਏ ਸ਼ਤਾਬਦੀ ਸਮਾਗਮ ਸਮਾਰੋਹ ਆਪਣੇ ਆਖਰੀ ਤੇ ਮਹੱਤਵਪੂਰਨ ਪੜਾਅ ‘ਚ ਪੁੱਜ ਚੁੱਕੇ ਹਨ,ਜਿਸ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਤੇ ਗੁਰੂ ਸਾਹਿਬ ਜੀ ਦਾ ਪ੍ਰਾਕਰਮੀ ਜੀਵਨ ਇਤਿਹਾਸ ਮਹਾਰਾਸ਼ਟਰ ਦੇ ਕੋਨੇ ਕੋਨੇ ‘ਚ ਪੁੱਜਾ ਹੈ ਤੇ ਮਹਾਰਾਸ਼ਟਰ ਸਰਕਾਰ ਦੇ ਇਸ ਪਹਿਲਕਦਮੀ ਸਦਕਾ ਨਵੀਂ ਪੀੜ੍ਹੀ ਸਨਾਤਨ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਅਦੁੱਤੀ ਤੇ ਅਮੁੱਲੀ ਸ਼ਹਾਦਤ ਤੋਂ ਜਾਣੂ ਹੋਈ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਵਿਖੇ ਆਯੋਜਿਤ ਇਹ ਸ਼ਤਾਬਦੀ ਸਮਾਗਮਾਂ ਰਾਸ਼ਟਰੀ ਏਕਤਾ ਦਾ ਪ੍ਰਤੀਕ ਬਣ ਕੇ ਉਭਰੇ ਹਨ। ਕੇਂਦਰ ਸਰਕਾਰ ਸਿੱਖ ਭਾਈਚਾਰੇ ਦੇ ਗੁਰਪੁਰਬਾਂ ਨੂੰ ਮਾਨਤਾ ਨਾਲ ਮਨਾਉਂਦੀ ਰਹੀ ਹੈ ਤੇ ਜੋ ਜਰੂਰਤਾਂ ਜਾਂ ਮੰਗਾਂ ਪੂਰੀਆਂ ਹੋਣ ਦਾ ਸਿੱਖ ਸੰਗਤਾਂ ਨੂੰ ਦਸ਼ਕਾਂ ਤੋਂ ਇੰਤਜ਼ਾਰ ਸੀ ,ਉਨ੍ਹਾਂ ਨੂੰ ਸਰਕਾਰ ਨੇ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,ਭਾਈ ਸਤੀ ਦਾਸ,ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੀ ਲਾ-ਮਿਸਾਲ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ਼ਰਧਾਪੂਰਵਕ ਨਮਨ ਭੇਟ ਕੀਤਾ ਤੇ ਕਿਹਾ ਕਿ ਜੇਕਰ ਗੁਰੂ ਸਾਹਿਬ ਹਿੰਦੂ ਧਰਮ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਨਾ ਦਿੰੰਦੇ ਤਾਂ ਅੱਜ ਵਿਸ਼ਵ ‘ਚ ਕੋਈ ਹਿੰਦੂ ਨਾ ਹੁੰਦਾ।ਉਨ੍ਹਾਂ ਨੇ ਦਸ ਗੁਰੂ ਸਾਹਿਬਾਨ ਦੀ ਉਸਤਤ ‘ਚ ਦੇਸ਼ ਭਰ ਅੰਦਰ ਅਜਿਹੇ ਪ੍ਰੋਗਰਾਮ ਕਰਾਏ ਜਾਣ ਦਾ ਫੈਸਲੇ ਲਏ ਜਾਣ ‘ਤੇ ਪ੍ਰਧਾਨ ਮੰਤਰੀ ਨੇਰੇਂਦਰ ਮੋਦੀ ਦਾ ਧੰਨਵਾਦ ਕੀਤਾ ਤੇ ਨਾਲ ਹੀ ਮਹਾਰਾਸ਼ਟਰ ਸਰਕਾਰ ਦੀ ਸ਼ਲਾਘਾਂ ਕਰਦਿਆਂ ਕਿਹਾ ਕਿ ਸ੍ਰੀ ਦੇਵੇਂਦਰ ਫੜਨਵੀਸ ਨੇ ਇਹ ਸਮਾਗਮ ਆਯੋਜਿਤ ਕਰਕੇ ਗੁਰੂ ਸਾਹਿਬ ਦੇ ਜੀਵਨ ਦਾ ਹਿੱਸਾ ਬਣੇ ਸਿੱਖ, ਸਿਕਲਰ, ਬੰਜਾਰਾ, ਲੁਬਾਣਾ, ਮੋਹਿਆਲ, ਸਿੱਧੀ, ਵਾਲਮੀਕੀ, ਉਦਾਸਾਲ, ਭਗਤ ਨਾਮਦੇਵ ਸੰਪ੍ਰਦਾ ਸਮਾਜ ਨੂੰ ਇੱਕ ਵਾਰ ਮੁੜ ਤੋਂ ਜੋੜਨ ਦਾ ਵੱਡਾ ਉਪਰਾਲਾ ਕੀਤਾ ਹੈ।ਉਨ੍ਹਾਂ ਨੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਵੀ ਤਾਰੀਫ ਕੀਤੀ ਤੇ ਕਿਹਾ ਕਿ ਦੇਸ਼ ਅੰਦਰ ਬਹੁਤ ਸਾਰੇ ਧਾਰਮਿਕ ਸਮਾਗਮ ਹੋ ਰਹੇ ਹਨ ਪਰ ਅਲੱਗ ਥਲੱਗ ਹੋ ਚੁੱਕੇ ਸਮਾਜਾਂ ਨੂੰ ਇਕੱਠੇ ਕਰਨ ਦਾ ਵੱਡਾ ਸਿਹਰਾ ਇੰਨ੍ਹਾਂ ਸ਼ਤਾਬਦੀ ਸਮਾਗਮਾਂ ਨੂੰ ਜਾਂਦਾ ਹੈ।
ਸਮਾਗਮ ਦੌਰਾਨ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਤੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਯਾਦਗਾਰ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਜਫਰਨਾਮਾ’ ਭੇਟ ਕੀਤਾ ਗਿਆ।
ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਨੇ ਆਪਣੇ ਸੰਬੋਧਨ `ਚ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ,ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਤੇ ਭਾਈ ਲੱਖੀ ਸ਼ਾਹ ਬੰਜਾਰਾ ਦੇ ਸਾਹਸ ਨੂੰ ਨਮਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਰਵ ਭਾਰਤੀ ਧਰਮਾਂ ਦੇ ਰੱਖਿਅਕ ਸਨ,ਜ਼ਿੰਨ੍ਹਾਂ ਦੀ ਸ਼ਹਾਦਤ ਕਾਰਨ ਅੱਜ ਸਨਤਾਨ ਧਰਮ ਹੋਂਦ ਵਿੱਚ ਹੈ।ਉਨ੍ਹਾਂ ਕਿਹਾ ਕਿ “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਨੇ ਜਿੱਥੇ ਧਾਰਮਿਕ ਆਜ਼ਾਦੀ ਲਈ ਜੁਲਮ ਦੇ ਖਿਲਾਫ਼ ਸੱਚ ਦੀ ਆਵਾਜ਼ ਬੁਲੰਦ ਕੀਤੀ ਸੀ,ਉੱਥੇ ਹੀ ਖਾਲਸਾ ਪੰਥ ਨੂੰ ਨਵੀਂ ਆਤਮਿਕ ਸ਼ਕਤੀ ਬਖ਼ਸ਼ੀ ਸੀ।ਉਨ੍ਹਾਂ ਨੇ ਇਸ ਮੌਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਹੋਏ ਸਿੱਖ ਸ਼ਹਾਦਤ(1500-1765) ਨੂੰ ਸੂਬੇ ਦੇ ਪਾਠਕ੍ਰਮ ‘ਚ ਸ਼ਾਮਿਲ ਕੀਤੇ ਜਾਣ ਦਾ ਤੇ ਨਵੀਂ ਮੁੰਬਈ ਵਿਖੇ ਗੁਰੂ ਸਾਹਿਬ ਦੇ ਨਾਮ ‘ਤੇ ਇੱਕ ਵੱਡਾ ਹਸਪਤਾਲ ਬਣਾਉਣ ਦਾ ਐਲਾਨ ਕਰਦੇ ਹੋਏ ਦਸਮ ਪਿਤਾ ਦੁਆਰਾ ਰਚਿਤ ‘ਬਚਿੱਤਰ ਨਾਟਕ’ ਤੇ ‘ਜ਼ਫਰਨਾਮਾ’ ਦਾ ਵੀ ਆਪਣੇ ਸੰਬੋਧਨ ‘ਚ ਜ਼ਿਕਰ ਕੀਤਾ।ਉਨ੍ਹਾਂ ਨੇ ਸ਼ਤਾਬਦੀ ਸਮਾਗਮਾਂ ਆਯੋਜਨ ‘ਚ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਨਿਭਾਈ ਗਈ ਪ੍ਰਮੁੱਖ ਤੇ ਅਹਿਮ ਭੂਮਿਕਾ ਲਈ ਉਨ੍ਹਾਂ ਦੀ ਪੁਰਜ਼ੋਰ ਪ੍ਰਸੰਸ਼ਾ ਕੀਤੀ।
ਸ਼ਤਾਬਦੀ ਸਮਾਗਮਾਂ ਲਈ ਮਹਾਂਰਾਸ਼ਟਰ ਸਰਕਾਰ ਵੱਲੋਂ ਗਠਿਤ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ਼ਤਾਬਦੀ ਸਮਾਗਮਾਂ ‘ਚ ਸ਼ਮੂਲੀਅਤ ਕਰਕੇ ਗੁਰੂ ਸਾਹਿਬਾਂ ਨਾਲ ਸਤਿਕਾਰ ਕਰਨ ਤੇ ਸਿੱਖ ਸਮੁਦਾਏ ਨਾਲ ਦਿਖਾਏ ਪਿਆਰ ਲਈ ਪ੍ਰਧਾਨ ਮੰਤਰੀ ਸ੍ਰੀ ਨੇਰੇਂਦਰ ਮੋਦੀ ਤੇ ਅਮਿਤ ਸ਼ਾਹ ਧੰਨਵਾਦ ਕੀਤਾ ਤੇ ਕਿਹਾ ਕਿ ਗੁਰੂ ਸਾਹਿਬ ਨੇ ਕੱਟੜਵਾਦੀ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਧਾਰਮਿਕ ਸੁਤੰਤਰਤਾ ਤੇ ਮਨੁੱਖੀ ਹੱਕਾਂ ਦੀ ਬਰਾਬਰੀ ਹਿੱਤ ਆਪਣੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ,ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ।ਉਨ੍ਹਾਂ ਨੇ 350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਮਹਾਂਰਾਸ਼ਟਰ ਸਰਕਾਰ ਵੱਲੋਂ ਵਿਸ਼ਾਲ ਪੱਧਰ ‘ਤੇ ਮਨਾਏ ਜਾਣ, ਸਿੱਖ ਸ਼ਹਾਦਤ(1500-1765) ਨੂੰ ਸੂਬੇ ਦੇ ਪਾਠਕ੍ਰਮ ‘ਚ ਸ਼ਾਮਿਲ ਕਰਨ ਤੇ ਗੁਰੂ ਸਾਹਿਬ ਦੇ ਨਾਮ ‘ਤੇ ਹਸਪਤਾਲ ਬਣਾਏ ਜਾਣ ਲਈ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦਾ ਵੀ ਧੰਨਵਾਦ ਕੀਤਾ।ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਇਹ ਪਹਿਲ ਭਾਰਤ ਦੇ ਬਹੁਲਤਾਵਾਦ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਇੱਕ ਮੀਲ ਪੱਥਰ ਵੀ ਸਾਬਤ ਹੋਵੇਗੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਵੀਂ ਸੇਧ ਦੇਵੇਗੀ।
ਇਸ ਮੌਕੇ ਬਾਗੇਸ਼ਵਰ ਧਾਮ ਪੀਠਾਧੀਸ਼ਵਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ, ਮਹਾਰਾਸ਼ਟਰ ਦੇ ਡਿਪਟੀ ਸੀ.ਐੱਮ.ਸੁਨੇਤਰਾ ਅਜਿਤ ਪਵਾਰ,ਡਿਪਟੀ ਸੀ.ਐੱਮ.ਏਕਨਾਥ ਸ਼ਿੰਦੇ, ਕੈਬਨਿਟ ਮੰਤਰੀ ਰਾਮੇਸ਼ਵਰ ਨਾਇਕ ਨੇ ਵੀ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੰਗਤਾਂ ਸਨਮੁੱਖ ਆਪਣੇ ਵਿਚਾਰ ਪ੍ਰਗਟ ਕੀਤੇ।ਇਸ ਤੋਂ ਇਲਾਵਾ ਸਮਾਗਮਾਂ ਦੌਰਾਨ ਬਹੁਤ ਸਾਰੀਆਂ ਅਹਿਮ ਧਾਰਮਿਕ,ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤ ਦੇ ਨਾਲ ਨਾਲ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਨਾਨਕ ਨਾਮ ਲੇਵਾ ਸੰਗਤਾਂ ਨੇ ਹਾਜ਼ਰੀ ਭਰੀ।
Click to Follow Babushahi Facebook page →